ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੌੜ)- ਰਾਜਿੰਦਰ ਜਿੰਮਖਾਨਾ ਅਤੇ ਮਹਿੰਦਰਾ ਕਲੱਬ ਦੀ ਮੈਨੇਜਮੈਂਟ ਨੇ ਕੂੜ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ | ਮੈਨੇਜਮੈਂਟ ਦੇ ਡਾਇਰੈਕਟਰ ਨੇ ਅੱਜ ਮੀਟਿੰਗ ਕਰਕੇ ਕੂੜ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਅੱਜ ਸਖ਼ਤ ਐਕਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਚਲਦੇ ਹੁਣ ਸਕੱਤਰ ਤੋਂ ਬਾਅਦ ਜੁਆਇੰਟ ਸਕੱਤਰ ਦੀ ਵੀ ਛੁੱਟੀ ਹੋਵੇਗੀ | ਆਰ.ਜੀ.ਐਮ.ਸੀ. ਮੈਨੇਜਮੈਂਟ ਦੇ ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ ਤੇ ਹੋਰ ਡਾਇਰੈਕਟਰਜ਼ ਅੱਜ ਦੀ ਮੀਟਿੰਗ ਵਿਚ ਖ਼ਜ਼ਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਨੇ ਅੱਜ ਫਿਰ ਸਮੁੱਚੇ ਮੁੱਦਿਆਂ ਉੱਪਰ ਇਕ ਮੀਟਿੰਗ ਕੀਤੀ | ਲੰਘੇ ਕੱਲ੍ਹ ਡਾ. ਬੋਪਾਰਾਏ ਦੀ ਛੁਟੀ ਕਰਕੇ ਉਨ੍ਹਾਂ ਦੀ ਥਾਂ ਡਾ. ਨਿਧੀ ਬਾਂਸਲ ਨੂੰ ਸਕੱਤਰ ਲਗਾਇਆ ਗਿਆ ਸੀ, ਜਿਨ੍ਹਾਂ ਅੱਜ ਖ਼ੁਦ ਆਰ.ਜੀ.ਐਮ.ਸੀ. ਪਟਿਆਲਾ ਦੇ ਪ੍ਰਧਾਨ ਨੂੰ ਇਕ ਬੇਨਤੀ ਪੱਤਰ ਲਿਖ ਕੇ ਆਖਿਆ ਹੈ ਕਿ ਉਹ ਕਲੱਬ ਮੈਨੇਜਮੈਂਟ ਦਾ ਆਨਰੇਰੀ ਸਕੱਤਰ ਨਿਯੁਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਨ | ਨਾਲ ਬੇਨਤੀ ਕਰਦੇ ਹਨ ਕਿ ਉਹ ਨਿੱਜੀ ਕਾਰਨਾਂ ਕਰਕੇ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਸਥਿਤੀ ਵਿਚ ਨਹੀ ਹਨ ਕਿਉਂਕਿ ਬਤੌਰ ਲੇਡੀ ਡਾਕਟਰ ਉਨ੍ਹਾਂ ਦਾ ਸ਼ਡਿਯੂਲ ਵਿਅਸਤ ਰਹਿੰਦਾ ਹੈ | ਉਨ੍ਹਾਂ ਮੈਨੇਜਮੈਂਟ ਨੂੰ ਬੇਨਤੀ ਕੀਤੀ ਕਿ ਮੈਨੇਜਮੈਂਟ ਤੁਰੰਤ ਨਵੇ ਡਾਇਰੈਕਟਰ ਨੂੰ ਸਕੱਤਰ ਦਾ ਚਾਰਜ ਸੌਂਪੇ | ਡਾ. ਨਿਧੀ ਬਾਂਸਲ ਨੇ ਇਸ ਅਹਿਮ ਅਹੁਦੇ ਲਈ ਉਨ੍ਹਾਂ ਦਾ ਨਾਮ ਪਰਪੋਜ਼ ਕਰਨ ਲਈ ਧੰਨਵਾਦ ਕੀਤਾ ਹੈ | ਉਨ੍ਹਾਂ ਆਖਿਆ ਕਿ ਉਹ ਕਲੱਬ ਦੀ ਬਿਹਤਰੀ ਲਈ ਹਮੇਸ਼ਾ ਖੜੇ ਹਨ ਤੇ ਖੜੇ ਰਹਿਣਗੇ | ਇਸ ਮੌਕੇ ਗੱਲਬਾਤ ਕਰਦਿਆਂ ਆਰ.ਜੀ.ਐਮ.ਸੀ. ਮੈਨੇਜਮੈਂਟ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਹੋਰ ਡਾਇਰੈਕਟਰਜ਼ ਨੇ ਆਖਿਆ ਕਿ ਕਲੱਬ 'ਚ ਪਰਿਵਾਰਕ ਮਾਹੌਲ ਵਿਗਾੜਨ ਵਾਲਿਆਂ ਨਹੀ ਨਹੀ ਬਖ਼ਸ਼ਾਂਗੇ | ਉਨ੍ਹਾਂ ਆਖਿਆ ਕਿ ਲੰਘੀ ਰਾਤ ਕਲੱਬ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਤੋਂ ਕਲੱਬ ਦੇ ਮੈਂਬਰ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆਏ ਪਰ ਕੁਝ ਦੋ-ਚਾਰ ਮੈਂਬਰ ਜਿਹੜੇ ਕਿ ਹਮੇਸ਼ਾ ਹੀ ਕਲੱਬ ਦਾ ਮਾਹੌਲ ਵਿਗਾੜਨ ਲਗੇ ਹਨ, ਉਨ੍ਹਾਂ ਨੂੰ ਸ਼ਾਂਤੀ ਚੰਗੀ ਨਹੀ ਲਗਦੀ ਜਿਸ ਕਾਰਨ ਉਹ ਗਲਤ ਅਫ਼ਵਾਹਾਂ ਫੈਲਾ ਰਹੇ ਹਨ ਤੇ ਹੁਣ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਹੋਣ ਦੀ ਤਿਆਰੀ ਹੋ ਗਈ ਹੈ |