ਪਟਿਆਲਾ, 20 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ 'ਚ ਅੱਜ ਹੋਏ ਜਨਰਲ ਹਾਊਸ ਦੌਰਾਨ ਵਿਸ਼ਵਕਰਮਾ ਕਮਿਊਨਿਟੀ ਹਾਲ ਬਣਾਉਣ ਦੇ ਲਿਆਂਦੇ ਗਏ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਸਮਾਜ 'ਚ ਖੁਸ਼ੀ ਦੀ ਲਹਿਰ ਦੇਖੀ ਗਈ | ਦੱਸਣਯੋਗ ਹੈ ਕਿ ਮਾਤਾ ਮਹਿੰਦਰ ਕੌਰ ਪਾਰਕ ਵਿਚ ਇਹ ਹਾਲ ਬਣਾਉਣ ਲਈ ਇਜਾਜ਼ਤ ਵੀ ਦਿੱਤੀ ਗਈ ਜਿੱਥੇ ਵਾਰਡ ਦੇ ਕੌਂਸਲਰ ਰਾਜੂ ਸਾਹਨੀ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ ਸੀ | ਵਿਸ਼ਵਕਰਮਾ ਮੰਦਰ ਲਾਹੌਰੀ ਗੇਟ ਵਿਖੇ ਅੱਜ ਸ਼ਾਮ ਨੂੰ ਕੌਂਸਲਰ ਰਾਜੂ ਸਾਹਨੀ ਨੂੰ ਬੁਲਾਇਆ ਗਿਆ ਅਤੇ ਸਨਮਾਨ ਕੀਤਾ ਗਿਆ ਤੇ ਇਸ ਮੌਕੇ ਲੱਡੂ ਵੀ ਵੰਡੇ ਗਏ | ਇੱਥੇ ਸੁਰਜੀਤ ਸਿੰਘ ਧੀਮਾਨ ਪ੍ਰਧਾਨ, ਸੁਰਜੀਤ ਸਿੰਘ ਮਹਿਲ, ਜਤਿੰਦਰ ਸਿੰਘ, ਅਮਰੀਕ ਸਿੰਘ, ਹਰਿੰਦਰ ਸਿੰਘ, ਅਮਰਜੀਤ ਸਿੰਘ, ਰਮੇਸ਼ ਕੁਮਾਰ ਆਗੂਆਂ ਨੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਅੱਜ ਜਨਰਲ ਹਾਊਸ 'ਚ ਉਚੇਚੇ ਤੌਰ 'ਤੇ ਮਤਾ ਲਿਆਂਦਾ ਤੇ ਪਾਸ ਕਰਵਾਇਆ |