ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬਾਰਾਂਦਰੀ ਦੇ ਗੇਟ ਦੇ ਬਾਹਰੋਂ ਕੋਈ ਈ-ਰਿਕਸ਼ਾ ਅਤੇ ਇਕ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਇਸ ਸੰਬੰਧੀ ਰੋਹਿਤ ਕੁਮਾਰ ਨੇ ਥਾਣਾ ਲਾਹੌਰੀ ਗੇਟ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 16 ਨਵੰਬਰ ਨੂੰ ਈ-ਰਿਕਸ਼ਾ ਬਾਰਾਂਦਰੀ ਦੇ ਗੇਟ ਦੇ ਬਾਹਰ ਖੜ੍ਹਾ ਕੀਤਾ ਸੀ ਜਦੋਂ ਉਸ ਨੇ ਰਾਤੀ ਸਵਾ ਅੱਠ ਵਜੇ ਦੇਖਿਆ ਤਾਂ ਈ-ਰਿਕਸ਼ਾ ਗ਼ਾਇਬ ਸੀ, ਇਸੇ ਤਰ੍ਹਾਂ ਕਿਸ਼ਨ ਰਾਜਭਰ ਨੇ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਬਾਰਾਂਦਰੀ ਦੇ ਗੇਟ ਦੇ ਬਾਹਰ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਚੋਰੀ ਕਰ ਕੈ ਲੈ ਗਿਆ | ਜਿਸ ਆਧਾਰ 'ਤੇ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |