17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਰ.ਜੇ.ਐਮ.ਸੀ. ਦੇ ਸਕੱਤਰ ਡਾ. ਬੋਪਾਰਾਏ ਦਾ ਮੈਨੇਜਮੈਂਟ ਨੇ ਅਸਤੀਫ਼ਾ ਕੀਤਾ ਪ੍ਰਵਾਨ

ਅਜੀਤ ਡੈਸਕ 20-11-2025
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)- ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਅੱਜ ਪੂਰੀ ਤਰ੍ਹਾਂ ਗਰਮਾਇਆ ਰਿਹਾ | ਕਲੱਬ ਦੀ ਮੈਨੇਜਮੈਂਟ ਨੇ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ | ਇਸ ਦੇ ਨਾਲ ਹੀ ਕਲੱਬ ਦੀ ਡਾਇਰੈਕਟਰ ਡਾ. ਨਿਧੀ ਬਾਂਸਲ ਨੂੰ ਆਨਰੇਰੀ ਸਕੱਤਰ ਦਾ ਚਾਰਜ ਦਿਤਾ ਗਿਆ ਹੈ ਤੇ ਉਨ੍ਹਾਂ ਨੂੰ ਨਾਲ ਦੀ ਨਾਲ ਸਕੱਤਰ ਦੀ ਕੁਰਸੀ 'ਤੇ ਵੀ ਬਿਠਾ ਦਿੱਤਾ ਗਿਆ ਹੈ | ਆਰ.ਜੇ.ਐਮ.ਸੀ. ਮੈਨੇਜਮੈਂਟ ਦੀ ਚੁਣੀ ਹੋਈ ਬਾਡੀ ਦੇ ਪ੍ਰਧਾਨ ਦੀਪਕ ਕੰਪਾਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਲੱਬ ਦੇ 12 ਮੈਬਰਾਂ ਵਿਚੋਂ 9 ਡਾਇਰੈਕਟਰ ਹਾਜਰ ਸਨ | ਬਹੁਮਤ ਪੂਰਾ ਕਰਨ ਲਈ ਸਿਰਫ 7 ਡਾਇਰੈਕਟਰਾਂ ਦੀ ਲੋੜ ਹੁੰਦੀ ਹੈ | ਰਾਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲੱਬ ਵਿਚ ਪਿਛਲੇ ਲੰਬੇ ਸਮੇ ਤੋਂ ਟਕਰਾਅ ਦਾ ਮਾਹੌਲ ਚਲ ਰਿਹਾ ਹੈ, ਜਿਸ ਕਾਰਨ ਕਲਬ ਦੇ ਪ੍ਰਧਾਨ ਦੀਪਕ ਕੰਪਾਨੀ, ਕਲੱਬ ਦੇ ਮੀਤ ਪ੍ਰਧਾਨ ਵਿਕਾਸ ਪੁਰੀ, ਡਾ. ਨਿਧੀ ਬਾਂਸਲ ਸਮੇਤ 9 ਡਾਇਰੈਕਟਰ ਨਾਲ ਪੂਰੇ ਬਹੁਮਤ ਨਾਲ ਇਕਜੁਟ ਹਨ | ਅੱਜ ਦੀ ਮੀਟਿੰਗ ਵਿਚ ਮੀਤ ਪ੍ਰਧਾਨ ਵਿਕਾਸ ਪੁਰੀ, ਖਜਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਵੀ ਸ਼ਾਮਲ ਸਨ | ਜਦੋ ਕਿ ਦੂਸਰੇ ਪਾਸੇ ਡਾ. ਸੁਖੀ ਬੋਪਾਰਾਏ ਅਤੇ ਕਲਬ ਦੇ ਇਕ ਹੋਰ ਡਾਇਰੈਕਟਰ ਸ੍ਰੀ ਸ਼ਰਮਾ ਇਕ ਪਾਸੇ ਹਨ, ਜਦੋ ਕਿ ਇਕ ਡਾਇਰੈਕਟਰ ਦੋਵੇ ਪਾਸੇ ਨਹੀ ਚੱਲ ਰਿਹਾ ਪਰ ਮੈਨੇਜਮੈਂਟ ਕੋਲ ਇਸ ਸਮੇਂ ਵੀ ਪੂਰਾ ਬਹੁਮਤ ਹੈ | ਡਾ. ਸੁਖੀ ਬੋਪਾਰਾਏ ਨੇ 1 ਨਵੰਬਰ 2025 ਨੂੰ ਕਲਬ ਦੀ ਸਕੱਤਰੀ ਤੋ ਅਸਤੀਫਾ ਦੇ ਦਿੱਤਾ ਸੀ | ਉਨਾ ਨੇ ਕਲੱਬ ਦੇ ਪ੍ਰਧਾਨ ਅਤੇ ਮੈਨੇਜਮੈਂਟ ਨੂੰ ਲੰਘੀ ਰਾਤ ਇਸ ਸਬੰਧੀ ਪੱਤਰ ਲਿਖਿਆ, ਜਿਸਤੋ ਬਾਅਦ ਕਲਬ ਦੇ ਪ੍ਰਧਾਨ ਦੀਪਕ ਕੰਪਾਨੀ ਦੀ ਅਗਵਾਈ ਹੇਠ ਅੱਜ 9 ਮੈਂਬਰੀ ਮੈਨੇਜਮੈਂਟ ਨੇ ਇਸ ਉਪਰ ਵਿਚਾਰ ਕਰਦਿਆਂ ਉਨਾ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਦੇ ਲੰਘੇ ਰਾਤ ਦੇ ਦਿੱਤੇ ਪੱਤਰ ਨੂੰ ਰੱਦ ਕਰ ਦਿੱਤਾ | ਇਸ ਦੇ ਨਾਲ ਹੀ ਡਾ. ਸੁਖਦੀਪ ਬੋਪਾਰਾਏ ਨੂੰ ਆਨਰੇਰੀ ਸਕੱਤਰ ਦੀਆਂ ਸਾਰੀਆਂ ਡਿਊਟੀਆਂ ਤੋਂ ਭਾਰ ਮੁਕਤ ਕਰ ਦਿੱਤਾ ਹੈ |
ਪਿਛਲੀ ਖ਼ਬਰ ਧੂਨ ਗਰੁੱਪ ਆਫ ਇੰਸਟੀਚਿਊਟਸ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਸ਼ਿਵ ਸੈਨਾ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।