17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

ਅਜੀਤ ਡੈਸਕ 20-11-2025
ਰਾਜਪੁਰਾ, 19 ਨਵੰਬਰ (ਰਣਜੀਤ ਸਿੰਘ)-ਸੀ੍ਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਆਸਾਮ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ 'ਚੋਂ ਦੀ ਹੁੰਦਾ ਹੋਇਆ ਰਾਜਪੁਰਾ ਪੁੱਜਾ | ਨਗਰ ਕੀਰਤਨ 'ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ | ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ | ਬੋਲੇ ਸੋ ਨਿਹਾਲ ਦੇ ਜੈ ਕਾਰਿਆਂ ਨਾਲ ਸੰਗਤਾਂ ਨੇ ਆਸਮਾਨ ਗੰੂਜਣ ਲਾ ਦਿੱਤਾ | ਨਗਰ ਕੀਰਤਨ ਦਾ ਸੰਗਤਾਂ ਨੇ ਰਾਜਪੁਰਾ ਵਿਖੇ ਅਮਰਦੀਪ ਕਾਲੋਨੀ, ਲਿਬਰਟੀ ਚੌਕ, ਗੁਰੂ ਨਾਨਕ ਇੰਡਸਟਰੀਜ਼, ਨੀਲਪੁਰ ਗੁਰਦੁਆਰਾ ਸਾਹਿਬ, ਗਗਨ ਚੌਕ, ਕੜਾਹ ਕੇਲੇ, ਕੁਲਚੇ, ਫੁਹਾਰਾ ਚੌਕ, ਬਾਬਾ ਵਿਸ਼ਵਕਰਮਾ ਚੌਂਕ, ਓਵਰ ਬਿ੍ਜ, ਗੁਰੂ ਭਗਤ ਰਵੀਦਾਸ ਕਾਲਕਾ ਰੋਡ, ਗੁਰੂ ਨਾਨਕ ਦਰਬਾਰ, ਬੱਗਾ ਵੈਟ ਫ਼ਰਮਾ, ਗੁਰਦੁਆਰਾ ਸਾਹਿਬ ਆਹਲੂਵਾਲੀਆ ਢਕਾਨਸੂ ਕਲਾਂ, ਗੁਰੂ ਤੇਗ ਬਹਾਦਰ ਕਾਲੋਨੀ ਪਹਿਰ, ਆਲਮਪੁਰ, ਜਾਸਲਾ, ਜੰਗਪੁਰਾ ਬੂਟਾ ਸਿੰਘ ਵਾਲਾ, ਜਥੇਦਾਰ ਭੂਪਿੰਦਰ ਸਿੰਘ ਗੋਲੂ, ਅਬਰਿੰਦਰ ਸਿੰਘ ਕੰਗ, ਤਰਲੋਕ ਸਿੰਘ ਘੱਗਰ ਸਰਾਏ, ਬੰਤ ਸਿੰਘ ਨੀਲਪੁਰ, ਜਸਵੀਰ ਜੱਸੀ, ਗੁਰਪ੍ਰੀਤ ਸਿੰਘ ਰਾਣਾ, ਐੈਡਵੋਕੇਟ ਬਾਬਾ ਕਸ਼ਮੀਰ ਸਿੰਘ, ਬਾਬਾ ਕੁਲਦੀਪ ਸਿੰਘ ਨਿਹੰਗ, ਵਕੀਲ ਸਿੰਘ ਸਰਪੰਚ ਆਲਮਪੁਰ, ਬਲਵਿੰਦਰ ਸਿੰਘ ਨੇਪਰਾਂ, ਸੁਰਿੰਦਰ ਸਿੰਘ ਘੁਮਾਣਾ, ਅ੍ਰੰਮਿਤਪਾਲ ਸਿਘ ਖਾਲਸਾ, ਰਘਬੀਰ ਸਿੰਘ, ਸੁਰਿੰਦਰ ਸਿੰਘ ਚੰਦੂਆਂ, ਸੁਖਦੇਵ ਸਿੰਘ ਪਿਲਖਣੀ, ਦਿਲਬਾਗ ਸਿੰਘ ਗੁਰਮ, ਸਰਬਜੀਤ ਸਿੰਘ ਵਾਲੀਆ, ਸੁਰਿੰਦਰ ਸਿੰਘ ਫਰੀਦਪੁਰ, ਗੁਰਨਾਮ ਸਿੰਘ ਗੁਰੂ ਨਾਨਕ, ਇੰਦਰਪਾਲ ਸਿੰਘ ਬੱਗਾ, ਕੁਲਵਿੰਦਰ ਸਿੰਘ ਕਾਲੋਮਾਜਰਾ, ਖੇਮ ਸਿੰਘ ਰਾਮਨਗਰ, ਸ਼੍ਰੋਮਣੀ ਕਮੇਟੀ ਪ੍ਰਚਾਰਕ ਮਨਜੀਤ ਸਿੰਘ ਸਕੱਤਰ, ਭਾਗ ਸਿੰਘ ਮੈਨੇਜਰ ਸਾਹਿਬ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਪਰਵਿੰਦਰ ਰਿਉਦ, ਅਵਵਾਰ ਸਿੰਘ ਬੱਲੋਪੁਰ ਅਤੇ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਸੀ |
ਪਿਛਲੀ ਖ਼ਬਰ ਸ਼ਿਵ ਸੈਨਾ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਨੇ ਮੰਗਾਂ ਨੂੰ ਲੈ ਕੇ ਲਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।