ਨਾਭਾ, 18 ਨਵੰਬਰ (ਜਗਨਾਰ ਸਿੰਘ ਦੁਲੱਦੀ)-ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਹੋਏ 7ਵੇਂ ਨਾਭਾ ਕਬੱਡੀ ਕੱਪ ਦੇ ਅਖੀਰਲੇ ਦਿਨ 'ਇਕ ਸ਼ਾਮ ਗੀਤਾਂ ਦੇ ਨਾਂਮ' ਹੋਏ ਪ੍ਰੋਗਰਾਮ 'ਚ ਪ੍ਰਸਿੱਧ ਗਾਇਕ ਆਰ ਨੇਤ, ਹਰਜੀਤ ਹਰਮਨ, ਸੱਬਾ, ਜੈਲੀ, ਕੁਲਵਿੰਦਰ ਸੋਹੀ, ਮਨਸ਼ੇਰ, ਹੁਸਨਾਂ ਦੀ ਮਲਿਕਾ ਸਤਿੰਦਰ ਸੱਤੀ, ਗਾਇਕਾ ਅੰਮਿ੍ਤਾ ਢਿੱਲੋਂ ਤੇ ਐੱਸ ਕੌਰ ਵਲੋਂ ਆਪੋ-ਆਪਣੇ ਗੀਤਾਂ ਜ਼ਰੀਏ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਸਭਿਆਚਾਰਕ ਸ਼ਾਮ 'ਚ ਚੰਗਾ ਰੰਗ ਬੰਨਿ੍ਹਆ | ਇਸ ਮੌਕੇ ਕਲੱਬ ਪ੍ਰਧਾਨ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਆਏ ਗਾਇਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਦੇਰ ਰਾਤ ਤੱਕ ਚੱਲਿਆ ਇਹ ਮੇਲਾ ਆਪਣੀ ਵੱਖਰੀ ਪਛਾਣ ਬਣਾਉਣ 'ਚ ਪੂਰੀ ਤਰ੍ਹਾਂ ਸਫਲ ਰਿਹਾ | ਕਲੱਬ ਮੈਂਬਰਾਂ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਨਾਭੇ ਹਲਕੇ ਦਾ ਮਾਣ ਹਰਜੀਤ ਹਰਮਨ ਅਤੇ ਪ੍ਰਸਿੱਧ ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੱਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਰੰਧਾਵਾ ਇੰਗਲੈਂਡ, ਕਬੱਡੀ ਕੱਪ ਦੇ ਮੁੱਖ ਸਰਪ੍ਰਸਤ ਸਿੰਕੂ ਨਾਭਾ ਪ੍ਰਮੋਟਰ ਆਸਟ੍ਰੇਲੀਆ, ਰਾਜਿੰਦਰ ਰਾਜੂ ਭੜੀ ਇੰਗਲੈਂਡ, ਮੰਨੂ ਸ਼ਰਮਾ ਕਪੂਰਥਲਾ, ਕਲੱਬ ਦੇ ਚੇਅਰਮੈਨ ਮਨਜੀਤ ਸਿੰਘ ਜਵੈਲਰਜ਼, ਮੀਤ ਪ੍ਰਧਾਨ ਸੁਖਦੇਵ ਸਿੰਘ ਬਿਰਧਨੋਂ ਤੇ ਦੀਦਾਰ ਸਿੰਘ ਭੱਮ, ਜਨਰਲ ਸਕੱਤਰ ਪਰਮਿੰਦਰ ਸਿੰਘ ਭੰਗੂ, ਲਾਲੀ ਫ਼ਤਿਹਪੁਰ, ਦਵਿੰਦਰ ਸਿੰਘ ਕੁਲਾਰਾਂ, ਹੈਪੀ ਬੁੱਗਾ, ਗੁਰਵਿੰਦਰ ਸਿੰਘ ਰਾਏ, ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਗੋਬਿੰਦ ਸਿੰਘ ਜੰਡੂ, ਸਰਪ੍ਰਸਤ ਮਨਜੀਤ ਸਿੰਘ ਮਠਾੜੂ, ਸਲਾਹਕਾਰ ਹਰਪਾਲ ਸਿੰਘ ਲਾਡੀ, ਮਨਜੀਤ ਸਿੰਘ ਮੰਗਾ, ਚਮਕੌਰ ਸਿੰਘ ਸਿੱਧੂ, ਸਲਾਹਕਾਰ ਨਰਿੰਦਰ ਖੇੜੀਮਾਨੀਆਂ, ਹਰਮਿੰਦਰ ਸਿੰਘ ਹੈਪੀ, ਹਰਪ੍ਰੀਤ ਸਿੰਘ ਢੀਂਡਸਾ, ਜੋਰਾ ਸਿੰਘ ਕਕਰਾਲਾ, ਗੋਗੀ ਕਕਰਾਲਾ, ਕਰਨੈਲ ਸਿੰਘ ਵਿੱਕੀ, ਜੀਵਨ ਸਿੰਘ ਹਿਆਣਾ, ਮਾ. ਸਤਪਾਲ ਸਿੰਘ ਚੌਹਾਨ, ਬੂਟਾ ਸਿੰਘ ਖੱਟੜਾ, ਸੁਖਜੀਤ ਸਿੰਘ ਹਾਂਸ, ਹਨੀ ਪਹਾੜਪੁਰ, ਗੋਪੀ ਫੈਜਗੜ੍ਹ ਆਦਿ ਸਮੇਤ ਵੱਡੀ ਗਿਣਤੀ 'ਚ ਹਲਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਆਏ ਦਰਸ਼ਕਾਂ ਨੇ ਸਭਿਆਚਾਰਕ ਸ਼ਾਮ ਦਾ ਆਨੰਦ ਮਾਣਿਆ |