24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਖ਼ਾਲਿਸਤਾਨੀ ਅੱਤਵਾਦੀਆਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੀਦਾ- ਐਡ. ਸੂਲਰ <br/>

ਅਜੀਤ ਡੈਸਕ 19-11-2025
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਆਲ ਇੰਡੀਆ ਐਂਟੀ ਟੈਰੋਰਿਸਟ ਫ਼ਰੰਟ ਦੇ ਰਾਸ਼ਟਰੀ ਪ੍ਰਮੁੱਖ ਅਮਨ ਗਰਗ ਸੂਲਰ ਨੇ ਪਿਛਲੇ ਦਿਨੀਂ ਜ਼ਿਲ੍ਹਾ ਫ਼ਿਰੋਜਪੁਰ ਦੇ ਰਹਿਣ ਵਾਲੇ ਆਰ. ਐੱਸ. ਐੱਸ. ਦੇ ਸੀਨੀਅਰ ਨੇਤਾ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਜੋ ਕਿ ਖ਼ੁਦ ਵੀ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੈਂਬਰ ਸਨ, ਦਾ ਖ਼ਾਲਿਸਤਾਨੀ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਖ਼ਾਲਿਸਤਾਨੀਆ ਨੂੰ ਅਜਿਹੀ ਕੋਝੀ ਹਰਕਤਾਂ ਤੋਂ ਬਾਜ ਆਉਣ ਦੀ ਸਖ਼ਤ ਚਿਤਾਵਨੀ ਦਿੱਤੀ | ਗਰਗ ਸੂਲਰ ਨੇ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਇਕ ਭਾਰਤੀ ਸਮਾਜ ਅਤੇ ਦੇਸ਼ ਦੀ ਸੰਸਕਿ੍ਤ 'ਤੇ ਆਧਾਰਿਤ ਸੰਸਥਾ ਹੈ ਜੋ ਕਿ ਨਿਰੋਲ ਰੂਪ ਵਿਚ ਆਪਣੇ ਮੈਂਬਰਾਂ ਵਿਚ ਅਨੁਸ਼ਾਸਨ, ਦੇਸ਼ ਭਗਤੀ, ਅਨੇਕਤਾ ਵਿਚ ਏਕਤਾ, ਕਾਨੂੰਨ ਤੇ ਭਾਰਤੀ ਸੰਵਿਧਾਨ ਦੀ ਪਾਲਣਾ, ਦੇਸ਼ ਦੀ ਰੱਖਿਆ ਅਤੇ ਧਰਮ ਨਿਰਪੱਖਤਾ ਦੇ ਰਾਹ 'ਤੇ ਚੱਲਣ ਦਾ ਪਾਠ ਪੜਾਉਂਦੀ ਹੈ | ਗਰਗ ਨੇ ਕਿਹਾ ਕੀ ਆਰ. ਐੱਸ. ਐੱਸ. ਇਕ ਰਾਸ਼ਟਰਵਾਦੀ ਵਿਚਾਰਧਾਰਾ ਵਾਲਾ ਸੰਗਠਨ ਹੈ ਨਾ ਕਿ ਕੋਈ ਧਾਰਮਿਕ ਸੰਸਥਾ, ਇਹ ਸੰਘ ਜਾਤ-ਪਾਤ ਅਤੇ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਦਾ, ਫ਼ਿਰੋਜਪੁਰ 'ਚ ਹੋਈ ਘਟਨਾ ਦਾ ਵਿਸ਼ਾ ਬੀਜੇਪੀ ਦਾ ਨਹੀਂ, ਸੰਘ ਦਾ ਨਹੀਂ, ਆਰ. ਐੱਸ. ਐੱਸ. ਦਾ ਨਹੀਂ, ਇਹ ਵਿਸ਼ਾ ਧਰਮ ਦੇ ਨਾਮ 'ਤੇ ਘਿਨੋਣੇ ਅਪਰਾਧ ਦਾ ਹੈ ਹਿੰਦੂ ਅਤੇ ਹਿੰਦੂਤਵ ਦੇ ਘਾਣ ਦਾ ਹੈ ਹਿੰਦੁਸਤਾਨ ਦਾ ਹੈ ਇਹ ਰਾਸ਼ਟਰ ਤੇ ਭਾਰਤੀ ਸੰਵਿਧਾਨ ਦਾ ਹੈ | ਪੰਜਾਬ ਦੇ ਹਿੰਦੂਆਂ ਨੂੰ ਡਰਾਇਆ ਤੇ ਮਰਵਾਇਆ ਜਾ ਰਿਹਾ ਹੈ ਜੋ ਕਿ ਹਰਗਿਜ਼ ਵੀ ਬਰਦਾਸ਼ਤ ਨਹੀਂ ਹੈ ਮੈਂ ਦੇਸ਼ ਦੇ ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਅਨਸਰਾਂ ਦਾ ਪਤਾ ਲਗਾ ਕੇ ਮੌਕੇ 'ਤੇ ਐਨਕਾਊਾਟਰ ਕੀਤਾ ਜਾਵੇ ਤੇ ਖ਼ਾਲਿਸਤਾਨ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਮਲੀਆਮੇਟ ਕਰ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਸਨੌਰ ਦੀ ਮੀਟਿੰਗ 'ਚ ਵਿਕਾਸ ਕਾਰਜਾਂ 'ਤੇ ਕੀਤੀ ਚਰਚਾ ਅਗਲੀ ਖ਼ਬਰ ਨਗਰ ਕੀਰਤਨ ਦਾ ਪਟਿਆਲਾ 'ਚ ਦਾਖ਼ਲ ਹੋਣ 'ਤੇ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।