28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਚੋਰਾਂ ਨੇ ਘਰ ਤੇ ਫ਼ੈਕਟਰੀ 'ਚ ਲਾਇਆ ਪਾੜ

ਅਜੀਤ ਡੈਸਕ 08-11-2025
ਪਟਿਆਲਾ, 7 ਨਵੰਬਰ (ਮਨਦੀਪ ਸਿੰਘ ਖਰੌੜ)-ਚੋਰੀ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਦੋ ਪਰਚੇ ਦਰਜ ਕੀਤੇ ਹਨ | ਪਹਿਲੇ ਕੇਸ ਵਿਚ ਮੋਹਿਤ ਅਗਰਵਾਲ ਵਾਸੀ ਪਟਿਆਲਾ ਨੇ ਥਾਣਾ ਲਾਹੌਰੀ ਗੇਟ ਵਿਚ ਰਿਪੋਰਟ ਦਰਜ ਕਰਵਾਈ ਕਿ 26 ਅਕਤੂਬਰ ਦੀ ਰਾਤ ਨੂੰ ਵਾਰਡ ਨੰ. 4-ਡੀ, ਵਿਕਾਸ ਨਗਰ ਕਾਲੋਨੀ ਵਿਚ ਉਸ ਦੇ ਘਰ ਵਿਚ ਅੰਕੁਸ਼ ਵਾਸੀ ਪਟਿਆਲਾ ਨੇ ਦਾਖ਼ਲ ਹੋ ਕੇ 10 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ, ਜਿਸ ਆਧਾਰ 'ਤੇ ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੂਜੇ ਕੇਸ ਵਿਚ ਜਸਵੀਰ ਸਿੰਘ ਵਾਸੀ ਵਿੱਦਿਆ ਨਗਰ, ਪਟਿਆਲਾ ਨੇ ਥਾਣਾ ਅਰਬਨ ਅਸਟੇਟ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਹੀਰਾ ਬਾਗ ਗਲੀ ਨੰ. 2 ਵਿਚ ਉਸ ਦੀ ਫ਼ੈਕਟਰੀ ਹੈ, 4 ਨਵੰਬਰ ਦੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਤਾਂਬੇ ਦੀ ਤਾਰ, ਕੁੱਲਰ ਦੀਆਂ ਮੋਟਰਾਂ ਅਤੇ ਕੰਡੈਸਰ ਵਗ਼ੈਰਾ ਚੋਰੀ ਕਰ ਲਏ ਹਨ, ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ਦੇ ਆਈ. ਪੀ. ਐੱਸ. ਸੀ. ਲੜਕਿਆਂ ਨੇ ਹਾਕੀ 'ਚ ਜਿੱਤੀ ਟਰਾਫ਼ੀ <br/> ਅਗਲੀ ਖ਼ਬਰ ਲੋਕ ਮੁੜ ਯਾਦ ਕਰ ਰਹੇ ਨੇ ਅਕਾਲੀ ਦੌਰ ਦੇ ਵਿਕਾਸ ਕਾਰਜ-ਮਲਕੀਤ ਸਿੰਘ ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।