ਪਟਿਆਲਾ, 7 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਬਿਜਲੀ ਪੈਨਸ਼ਨਰਜ਼ ਵਲੋਂ ਜਥੇਬੰਦੀ ਦੇ ਸਟੇਟ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ ਵਿਚ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨਜ਼ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਧਰਨੇ ਵਿਚ ਪੰਜਾਬ ਸਰਕਾਰ ਵਲੋਂ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਤੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ-2025, ਪੰਜਾਬ ਯੂਨੀਵਰਸਿਟੀ ਤੇ ਕਬਜ਼ੇ ਵਿਰੁੱਧ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਨਾ ਮੰਨਣ ਦੀ ਭਰਪੂਰ ਨਿਖੇਧੀ ਕੀਤੀ ਗਈ | ਰਾਕੇਸ਼ ਸਰਮਾ ਸੀਨੀ. ਮੀਤ ਪ੍ਰਧਾਨ, ਦੇਵ ਰਾਜ, ਕੁਲਦੀਪ ਸਿੰਘ ਖੰਨਾ, ਮੁਖਤਾਰ ਸਿੰਘ ਮੁਹਾਵਾ, ਅਮਰਜੀਤ ਸਿੰਘ ਸਿੱਧੂ ਸਾਰੇ ਮੀਤ ਪ੍ਰਧਾਨ, ਜਸਵੰਤ ਸਿੰਘ ਕੁਤਬਾ, ਗੁਰਪ੍ਰੀਤ ਸਿੰਘ ਮੰਨਣ ਸਕੱਤਰ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ ਤੇ ਪਾਵਰਕਾਮ ਵਿਚ ਮੁਲਾਜਮਾਂ ਤੇ ਪੈਨਸ਼ਨਰਜ਼ ਵਲੋਂ ਸਾਂਝੇ ਸੰਘਰਸ਼ ਲੜਨ ਦੀ ਜਥੇਬੰਦੀ ਦੀ ਨੀਤੀ ਬਾਰੇ ਦਸਿਆ ਗਿਆ | ਦਰਸ਼ਨ ਕੁਮਾਰ ਮਹਿਤਾ ਵਿਤ ਸਕੱਤਰ, ਸ਼ਿਵ ਕੁਮਾਰ ਤਿਵਾੜੀ, ਉਪ ਜਨਰਲ ਸਕੱਤਰ,ਜੈਲ ਸਿੰਘ ਜਥੇਬੰਦਕ ਸਕੱਤਰ ਸ਼ਿੰਦਰ ਧੌਲਾ ਪ੍ਰੈਸ ਸਕੱਤਰ, ਜੋਗਿੰਦਰ ਸਿੰਘ ਰੰਧਾਵਾ ਆਡੀਟਰ ਤੇ ਭੁਪਿੰਦਰ ਕੁਮਾਰ ਕੱਕੜ ਦਫ਼ਤਰੀ ਸਕੱਤਰ ਵਲੋਂ ਪੰਜਾਬ ਪੱਧਰ ਤੇ ਸਮੁੱਚੇ ਮੁਲਾਜਮਾਂ ਤੇ ਪੈਨਸ਼ਨਰਜ਼ ਵਲੋਂ ਵਿੱਢੇ ਸਾਂਝੇ ਸੰਘਰਸ਼ਾਂ ਦੀ ਪੈਰਵੀ ਕਰਦੇ ਹੋਏ ਸਰਕਾਰ ਨੂੰ ਮੰਗਾਂ ਨਾਂ ਮੰਨਣ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ | ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਤੇ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾ ਰਿਹਾ ਹੈ | ਜੇਕਰ ਪੰਜਾਬ ਸਰਕਾਰ/ਪਾਵਰਕਾਮ ਮੈਨੇਜਮੈਂਟ ਵਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਰੋਸ ਧਰਨੇ ਵਿਚ ਸਰਵਸ੍ਰੀ ਸੀਤਾ ਰਾਮ ਸਰਮਾ ਸੰਗਰੂਰ,ਪਿਆਰਾ ਲਾਲ ਬਰਨਾਲਾ, ਸਿਕੰਦਰ ਸਿੰਘ ਰੋਪੜ, ਸੰਤ ਰਾਮ ਚੀਮਾ ਪਟਿਆਲਾ, ਗੁਰਿੰਦਰ ਸਿੰਘ ਮੁਹਾਲੀ, ਧੰਨਾ ਸਿੰਘ ਬਠਿੰਡਾ,ਸੁਰਿੰਦਰ ਕੁਮਾਰ ਸਰਮਾ ਫ਼ਿਰੋਜਪੁਰ, ਜੋਗਿੰਦਰ ਸਿੰਘ ਮੱਲਣ ਮੁਕਤਸਰ, ਬਲੌਰ ਸਿੰਘ ਮੋਗਾ, ਮੁਹੰਮਦ ਯੂਨਸ ਅੰਸਾਰੀ ਕਪੂਰਥਲਾ, ਕੁਲਵਿੰਦਰ ਸਿੰਘ ਅਟਵਾਲ ਨਵਾਂ ਸ਼ਹਿਰ, ਸ੍ਰੀਰਾਮ ਜੱਗੀ ਜਲੰਧਰ, ਗੁਰਪ੍ਰੀਤ ਸਿੰਘ ਮੰਨਣ ਤਰਨਤਾਰਨ, ਬਲਵਿੰਦਰ ਸਿੰਘ ਗੁਰਦਾਸਪੁਰ, ਕਰਮ ਸਿੰਘ ਅੰਮਿ੍ਤਸਰ, ਸੁਖਚਰਨਜੀਤ ਸ਼ਰਮਾ ਦਿਹਾਤੀ ਲੁਧਿਆਣਾ, ਹਰਜੀਤ ਸਿੰਘ ਲੁਧਿਆਣਾ, ਬਲਦੇਵ ਰਾਜ ਜੋਸ਼ੀ ਲੁਧਿਆਣਾ, ਮਨਜੀਤ ਸਿੰਘ ਧੰਜਲ, ਬਠਿੰਡਾ ਅਤੇ ਹਰਬੰਸ ਸਿੰਘ ਦੋਬੁਰਜੀ ਖੰਨਾ ਸਾਰੇ ਸਰਕਲ ਪ੍ਰਧਾਨ ਅਤੇ ਸਮੂਹ ਸਰਕਲਾਂ ਦੇ ਸਰਕਲ ਸਕੱਤਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |