ਭਾਦਸੋਂ, 7 ਨਵੰਬਰ (ਗੁਰਬਖ਼ਸ਼ ਸਿੰਘ ਵੜੈਚ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੀ ਅਗਵਾਈ 'ਚ ਬਲਾਕ ਭਾਦਸੋਂ ਵਿਖੇ ਨਸ਼ਿਆਂ ਦੇ ਖ਼ਾਤਮੇ ਲਈ ਬਣਾਈਆਂ ਗਈਆਂ ਕਮੇਟੀਆਂ ਨਾਲ ਪ੍ਰਸ਼ਾਸਨ ਨੇ ਮੀਟਿੰਗ ਕੀਤੀ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਪ੍ਰਸ਼ਾਸਨ ਤੇ ਪਿੰਡਾਂ 'ਚ ਨਸ਼ੇ ਦੀ ਰੋਕਥਾਮ ਲਈ ਕਮੇਟੀਆਂ ਬਣਾਈਆਂ ਗਈਆਂ ਹਨ | ਇਸੇ ਤਰ੍ਹਾਂ ਸ਼ਹਿਰਾਂ 'ਚ ਵੀ ਕਮੇਟੀਆਂ ਬਣਾਈਆਂ ਗਈਆਂ | ਇਹ ਕਮੇਟੀਆਂ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜੋ ਵੀ ਨਸ਼ਾ ਤਸਕਰ ਪੰਜਾਬ ਦੀ ਜਵਾਨੀ ਨੂੰ ਵਿਗਾੜ ਰਹੇ ਹਨ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ | ਇਸ ਦੌਰਾਨ ਨਾਭਾ ਦੇ ਐੱਸ.ਡੀ.ਐੱਮ. ਇਸ਼ਮੀਤ ਵਿਜੈ ਸਿੰਘ, ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਬੀ.ਡੀ.ਪੀ.ਓ. ਬਲਜੀਤ ਕੌਰ ਖ਼ਾਲਸਾ, ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਮਧੂ ਬਾਲਾ ਦੇ ਪੁੱਤਰ ਸ਼ੈਂਕੀ ਸਿੰਗਲਾ, ਸੰਜੀਵ ਸੂਦ, ਲਾਡੀ ਖੱਟੜਾ, ਸਤਨਾਮ ਸਿੰਘ ਕੌਂਸਲਰ, ਕਮਲ ਭਾਦਸੋਂ, ਅੰਗਰੇਜ਼ ਸਿੰਘ ਸਰਪੰਚ ਚਾਸਵਾਲ, ਜਸਵਿੰਦਰ ਭੁੱਲਰ, ਵਕੀਲ ਮਸ਼ਾਲ, ਬਹਾਦਰ ਖਾਂ, ਹਨੀ ਧੀਰ, ਜਗਤਾਰ ਸਿੰਘ ਸਟਾਈਲੋ, ਜਸਪਾਲ ਸਿੰਘ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ, ਰਮੇਸ਼ ਗੁਪਤਾ ਸ਼ਹਿਰੀ ਪ੍ਰਧਾਨ, ਕਾਲਾ ਕਿਤਾਬਾਂ ਵਾਲਾ, ਪਵਨ ਕੁਮਾਰ ਜ਼ਿਲ੍ਹਾ ਪ੍ਰਧਾਨ, ਭੁਪਿੰਦਰ ਸਿੰਘ ਕੱਲਰਮਾਜਰੀ ਹਲਕਾ ਕੋਆਰਡੀਨੇਟਰ, ਰੁਪਿੰਦਰ ਸਿੰਘ ਵਾਈਸ ਕੁਆਰਡੀਨੇਟਰ, ਸਦੀਕ ਖਾਂ, ਬਲਵੀਰ ਸਿੰਘ ਖੱਟੜਾ, ਬਲਕਾਰ ਸਿੰਘ ਗੋਨੀ, ਪ੍ਰਦੀਪ ਸਿੰਘ ਗੋਬਿੰਦਪੁਰਾ, ਲੱਕੀ ਭਾਦਸੋਂ, ਕਮਲਜੀਤ ਸਿੰਘ ਸੌਜਾ, ਪਰਗਟ ਸਿੰਘ, ਨਿਰਲੇਪ ਸਿੰਘ ਤੇ ਸਰਪੰਚ ਆਦਿ ਹਾਜ਼ਰ ਸਨ |