30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜੋਗੀ ਨਾਨੋਕੀ ਦੀ ਅਗਵਾਈ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਵਾਇਆ ਅਰਦਾਸ ਸਮਾਗਮ <br/>

ਅਜੀਤ ਡੈਸਕ 06-11-2025
ਭਾਦਸੋਂ, 5 ਨਵੰਬਰ (ਗੁਰਬਖਸ਼ ਸਿੰਘ ਵੜੈਚ)-ਪਿੰਡ ਨਾਨੋਕੀ-ਸਕਰਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਭਾਕਿਯੂ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਦੀ ਅਗਵਾਈ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਵਾਇਆ ਗਿਆ | ਗੁਰੂ ਮਹਾਰਾਜ ਅੱਗੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਗੁਰਧਿਆਨ ਸਿੰਘ ਸਕਰਾਲੀ ਨੇ ਅਰਦਾਸ ਜੋਦੜੀ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ, ਮੋਰਚੇ ਦੀ ਚੜ੍ਹਦੀਕਲਾ, ਲੋਕ ਭਲਾਈ ਅਤੇ ਸਭਿਆਚਾਰਕ ਕਾਰਜਾਂ ਲਈ ਅਰਦਾਸ ਕੀਤੀ | ਮੱਥਾ ਟੇਕਣ ਉਪਰੰਤ ਉਘੇ ਸਿੱਖ ਚਿੰਤਕ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਮੋਹਾਲੀ ਮੋਰਚੇ 'ਚ ਬੈਠੇ ਸਮੂਹ ਸਿੰਘਾਂ ਨੂੰ ਕਿਹਾ ਕਿ ਉਹ ਮੋਰਚੇ ਨੂੰ ਹੋਰ ਮਜਬੂਤ ਬਣਾਉਣ ਅਤੇ ਹਰ ਪੱਧਰ 'ਤੇ ਸਿੱਖਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਲਗਨ ਨਾਲ ਮੋਹਾਲੀ ਵਿਖੇ ਚੱਲ ਰਹੇ ਮੋਰਚੇ ਲਈ ਕੰਮ ਕਰਨ | ਪ੍ਰਧਾਨ ਜੋਗੀ ਨਾਨੋਕੀ ਨੇ ਕਿਹਾ ਕਿ ਇਹ ਮੋਰਚਾ ਕਿਸੇ ਪਾਰਟੀ ਦਾ ਨਹੀਂ ਜਿਵੇਂ ਕਾਂਗਰਸ ਅਕਾਲੀ ਦਲ ਭਾਜਪਾ ਜਾਂ ਆਮ ਆਦਮੀ ਪਾਰਟੀ ਇਹ ਮੋਰਚਾ ਸਿੱਖਾਂ ਦਾ ਮੋਰਚਾ ਹੈ | ਜਿਸ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਕੀਤੇ ਜਾ ਰਹੇ ਹਨ | ਪ੍ਰਧਾਨ ਜੋਗੀ ਨਾਨੋਕੀ ਨੇ ਮੋਰਚੇ 'ਚ ਸ਼ਾਮਿਲ ਸਮੂਹ ਭਾਈਚਾਰੇ ਨੂੰ ਚੜ੍ਹਦੀਕਲਾ 'ਚ ਰਹਿਣ ਅਤੇ ਮੋਰਚੇ ਦੀਆਂ ਨੀਤੀਆਂ ਅਤੇ ਸੰਦੇਸ਼ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ | ਇਸ ਮੌਕੇ ਮਹਿਲਾ ਸਰਪੰਚ ਦੇ ਪਤੀ ਅਮਰਜੀਤ ਸਿੰਘ ਲੱਖੀ, ਗੁਰਧਿਆਨ ਸਿੰਘ, ਮੈਂਬਰ ਪੰਚਾਇਤ ਗੁਰਦੁਆਰਾ ਸਾਹਿਬ ਕਮੇਟੀ ਪ੍ਰਧਾਨ ਕੁਲਦੀਪ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਦੀ ਅਗਵਾਈ 'ਚ ਐੱਸ. ਸੀ. ਭਾਈਚਾਰੇ ਨੇ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਏਸ਼ੀਅਨ ਕਬੱਡੀ ਫੈਡਰੇਸ਼ਨ ਵਲੋਂ ਕਬੱਡੀ ਖਿਡਾਰੀਆਂ ਨੂੰ ਸਮੇਂ ਸਿਰ ਵੀਜ਼ੇ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।