29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 06-11-2025
ਭਾਦਸੋਂ, 5 ਨਵੰਬਰ (ਪ੍ਰਦੀਪ ਦੰਦਰਾਲਾ)-ਬੀਤੇ ਦਿਨੀਂ ਪਿੰਡ ਵਰ੍ਹੇ ਦੇ ਨੰਬਰਦਾਰ ਜੁਗਰਾਜ ਸਿੰਘ ਵਰ੍ਹੇ ਤੇ ਰਣਧੀਰ ਸਿੰਘ ਸ਼ੇਰਗਿੱਲ ਦੀ ਮਾਤਾ ਬਲਜੀਤ ਕੌਰ ਪਤਨੀ ਸਵ. ਕਾਕਾ ਸਿੰਘ ਵਰ੍ਹੇ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ | ਅੱਜ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਨੇ ਜੁਗਰਾਜ ਸਿੰਘ ਵਰ੍ਹੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਵਰ੍ਹੇ ਪੁੱਜ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਦੁੱਖ ਦੀ ਘੜੀ ਮੌਕੇ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮਾਤਾ ਦਾ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਅਤਿ ਦੁਖਦਾਇਕ ਹੈ ਅਤੇ ਉਨ੍ਹਾਂ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ | ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਕਲੇਰ ਚੇਅਰਮੈਨ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਲਖਵੀਰ ਸਿੰਘ ਲੌਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੈਂਬਰ ਕੋਰ ਕਮੇਟੀ, ਸੁਰਿੰਦਰ ਸਿੰਘ ਟਿਵਾਣਾ ਚੇਅਰਮੈਨ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਧਾਰਨੀ, ਸਰਪੰਚ ਹਰਬੰਸ ਸਿੰਘ ਰੈਸਲ, ਜੱਸੀ ਰਾਜਪੁਰਾ, ਕਰਮ ਸਿੰਘ ਮਾਂਗੇਵਾਲ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਗੁਰਜੰਟ ਸਿੰਘ, ਐਡਵੋਕੇਟ ਯਸਪ੍ਰਤਾਪ ਸਿੰਘ ਸ਼ੇਰਗਿੱਲ, ਤੇਗਵੀਰ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ ਖਨੌੜਾ, ਮੇਜਰ ਸਿੰਘ ਮਟੋਰੜਾ, ਰਣਜੀਤ ਸਿੰਘ, ਰਾਮ ਸਿੰਘ ਭੰਗੂ ਵਜੀਦੜੀ, ਅਮਨਜੀਤ ਸਿੰਘ ਤੋਂ ਇਲਾਵਾ ਹੋਰਨਾਂ ਨੇ ਸਮੂਹ ਸ਼ੇਰਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਮਨਤੇਸ਼ਵਰ ਸਿੰਘ ਘੁਮਾਣ ਨੇ ਸਕਿੱਟ ਸ਼ੂਟਿੰਗ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।