12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਲਖਵੀਰ ਸਿੰਘ ਲੌਟ ਨੇ ਦਿੱਤੀ ਮੁਬਾਰਕਬਾਦ

ਅਜੀਤ ਡੈਸਕ 04-11-2025
ਭਾਦਸੋਂ, 3 ਨਵੰਬਰ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਵਿਚ ਪੰਜਵੀਂ ਵਾਰ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ ਦੀ ਵੱਡੀ ਜਿੱਤ ਹੋਈ ਹੈ ਅਤੇ ਵਿਰੋਧੀਆਂ ਨੂੰ ਵੱਡੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਕੌਮੀ ਮੀਤ ਪ੍ਰਧਾਨ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਲਾਨੇ ਉਮੀਦਵਾਰ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਪਿਛਲੇ ਸਾਲ ਨਾਲੋਂ 10 ਵੋਟਾਂ ਵੱਧ ਮਿਲੀਆ ਤੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਪਿਛਲੇ ਸਾਲ ਨਾਲੋਂ 15 ਵੋਟਾਂ ਘੱਟ ਮਿਲੀਆਂ ਅਤੇ ਨਮੋਸ਼ੀ ਭਰੀ ਹਾਰ ਮਿਲੀ ਹੈ | ਇਸ ਤੋਂ ਇਲਾਵਾ ਲੌਟ ਨੇ ਕਿਹਾ ਕਿ ਪੰਥ ਵਲੋਂ ਨਿਕਾਰੇ ਲੋਕਾਂ ਨੂੰ ਆਪਣੇ ਚੁੱਲੇ ਸਮੇਟ ਲੈਣੇ ਚਾਹੀਦੇ ਹਨ ਤੇ ਕੌਮ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ | ਸ. ਲੌਟ ਨੇ ਚੁਣੇ ਪ੍ਰਧਾਨ ਅਤੇ ਸਮੁੱਚੀ ਕਮੇਟੀ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਪੀ. ਐੱਸ. ਯੂ. ਵਲੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਸਜ਼ਾ ਪੂਰੀਆਂ ਕਰ ਚੁੱਕੇ ਸਿੱਖ ਕੈਦ... ਅਗਲੀ ਖ਼ਬਰ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।