13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਾਹਿਤਕ ਪ੍ਰੋਗਰਾਮ 'ਚ ਡਾ. ਇੰਦਰਪਾਲ ਸਿੰਘ ਦੀਆਂ ਦੋ ਪੁਸਤਕਾਂ ਜਾਰੀ ਕੀਤੀਆਂ

ਅਜੀਤ ਡੈਸਕ 04-11-2025
ਪਟਿਆਲਾ, 3 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਸਾਹਿਤਯ ਕਲਸ਼ ਪਟਿਆਲਾ ਵਲੋਂ ਪ੍ਰਭਾਤ ਪ੍ਰਵਾਨਾ ਬਾਰਾਂਦਰੀ ਪਟਿਆਲਾ ਵਿਖੇ ਆਯੋਜਿਤ ਸਾਲਾਨਾ ਸਾਹਿਤਕ ਪ੍ਰੋਗਰਾਮ ਵਿਚ ਡਾ. ਇੰਦਰ ਪਾਲ ਸਿੰਘ ਪਟਿਆਲਾ ਦੀਆਂ ਦੋ ਪੁਸਤਕਾਂ, 'ਇੰਦਰ ਧਨੁਸ਼'-ਕਾਵਿ ਸੰਗ੍ਰਹਿ, 'ਚਿੱਠੀਆਂ ਸੁਨੇਹੇ'-ਵਾਰਤਕ ਪੁਸਤਕ ਅਤੇ ਸਾਂਝਾ ਕਾਵਿ ਸੰਗ੍ਰਹਿ 'ਤਿ੍ੰਞਣ' ਜਾਰੀ ਕੀਤੀਆਂ ਗਈਆਂ | ਇਸ ਮੌਕੇ ਡਾ. ਇੰਦਰਪਾਲ ਸਿੰਘ ਨੂੰ 'ਸਾਹਿਤਯ ਗੌਰਵ ਸਨਮਾਨ' ਵੀ ਪ੍ਰਦਾਨ ਕੀਤਾ ਗਿਆ, ਜਿਸ ਰਾਹੀਂ ਗਲੇ ਵਿਚ ਹਾਰ, ਮੋਤੀ ਮਾਲਾ, ਬਹੁਰੰਗੀ ਦੁਪੱਟਾ, ਪੁਸਤਕਾਂ, ਤੋਹਫ਼ੇ, ਸਨਮਾਨ ਪੱਤਰ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਵਿਚ ਪਟਿਆਲਾ ਤੋਂ ਸਾਹਿਤਯ ਕਲਸ਼ ਦੇ ਕਰਤਾ ਧਰਤਾ ਸਾਗਰ ਸੂਦ, ਦਿਨੇਸ਼ ਸੂਦ, ਮੈਡਮ ਮੰਜੂ ਅਰੋੜਾ, ਪਿ੍ੰਸੀਪਲ (ਰਿਟਾਇਰਡ) ਚਰਨਜੀਤ ਕੌਰ, ਕੁਲਜੀਤ ਕੌਰ 'ਜੀਤ' , ਤਿ੍ਲੋਕ ਸਿੰਘ ਢਿੱਲੋਂ, ਕੁਲਦੀਪ ਕੌਰ ਧੰਜੂ, ਮੈਡਮ ਮਨੂ ਵੈਸ਼, ਪੁਨੀਤ ਗੋਇਲ, ਵਰਿੰਦਰ ਕੌਰ ਤੋਂ ਇਲਾਵਾ ਹਰਿਆਣਾ, ਯੂ.ਪੀ., ਚੰਡੀਗੜ੍ਹ, ਦਿੱਲੀ ਅਤੇ ਹੋਰ ਕਈ ਸ਼ਹਿਰਾਂ ਦੇ ਕਵੀ, ਲਿਖਾਰੀ, ਵਿਦਵਾਨ ਅਤੇ ਵਕਤਾ ਸ਼ਾਮਿਲ ਹੋਏ | ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਆਯੋਜਿਤ ਇਹ ਪ੍ਰੋਗਰਾਮ ਹਿੰਦੀ ਤੇ ਪੰਜਾਬੀ ਦੇ ਸਾਹਿਤਕਾਰਾਂ ਲਈ ਉਤਸ਼ਾਹਜਨਕ ਸਾਬਤ ਹੋਇਆ ਹੈ | ਵੱਖੋ-ਵੱਖ ਰੂਪ 'ਚ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ | ਸਮਾਰੋਹ ਦੌਰਾਨ ਲਗਭਗ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਕਾਪੀਆਂ ਦੇ ਸੈਟ ਵੀ ਪ੍ਰਦਾਨ ਕੀਤੇ ਗਏ | ਪਹਿਲਾਂ ਵੀ ਅਗਸਤ ਮਹੀਨੇ ਵਿਚ ਦਿੱਲੀ ਵਿਖੇ ਹੋਏ ਇਕ ਸਮਾਰੋਹ ਵਿਚ ਡਾ. ਇੰਦਰਪਾਲ ਸਿੰਘ ਨੂੰ 'ਡਾਕਟਰੇਟ ਆਫ਼ ਲਿਟਰੇਚਰ' ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ |
ਪਿਛਲੀ ਖ਼ਬਰ ਹਰਚਰਨ ਸਿੰਘ ਦੀ ਸੇਵਾ ਮੁਕਤੀ ਮੌਕੇ ਸਮਾਰੋਹ ਕਰਵਾਇਆ ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਧੱਕਾ- ਡਾ. ਬਲਵੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।