13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ 'ਚ ਆਏ ਹੜ੍ਹਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ-ਜਗਜੀਤ ਸਿੰਘ ਛੜਬੜ <br/>

ਅਜੀਤ ਡੈਸਕ 02-09-2025
ਬਨੂੜ, 1 ਸਤੰਬਰ (ਭੁਪਿੰਦਰ ਸਿੰਘ)-ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿਚ ਕਿਹਾ ਕਿ ਜੇ ਰਾਵੀ ਦਰਿਆ 'ਤੇ ਬਣਿਆ ਰਣਜੀਤ ਸਾਗਰ ਡੈਮ ਹੈ | ਉਸ ਦਾ ਪੂਰਨ ਕੰਟਰੋਲ ਕੇਂਦਰ ਸਰਕਾਰ ਕੋਲ ਹੈ, ਜੇ ਬਿਨਾਂ ਕਿਸੇ ਅਗਾਊਾ ਸੂਚਨਾ ਜਾਂ ਸੁਚੇਤਨਾ ਦੇ ਰੂਪ ਵਿਚ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਬਿਨਾਂ ਰਣਜੀਤ ਸਾਗਰ ਡੈਮ ਦੇ ਮਾਧੋਪੁਰ ਹੈੱਡ ਵਰਕਸ ਦੇ ਸਾਰੇ ਗੇਟ ਖੋਲ੍ਹ ਕੇ ਮਾਝਾ, ਦੋਆਬਾ ਦੇ ਪਠਾਨਕੋਟ, ਅੰਮਿ੍ਤਸਰ, ਗੁਰਦਾਸਪੁਰ, ਤਰਨਤਾਰਨ, ਫ਼ਿਰੋਜਪੁਰ, ਫ਼ਾਜ਼ਿਲਕਾ, ਕਪੂਰਥਲਾ ਅਤੇ ਜਲੰਧਰ ਆਦਿ ਜ਼ਿਲਿ੍ਹਆਂ ਦੇ ਹਜ਼ਾਰਾਂ ਪਿੰਡਾਂ ਦੇ ਘਰਾਂ ਅਤੇ ਡੰਗਰ ਮਾਲ ਨੂੰ ਡਬੋਇਆ ਹੈ, ਪੰਜਾਬੀਆਂ ਦਾ ਮਾਲੀ ਤੇ ਜਾਨੀ ਨੁਕਸਾਨ ਕੀਤਾ ਹੈ ਤਾਂ ਉਸ ਲਈ ਕਦਰ ਦੀ ਮੌਜੂਦਾ ਮੋਦੀ ਹਕੂਮਤ ਸਿੱਧ ਤੌਰ 'ਤੇ ਜ਼ਿੰਮੇਵਾਰ ਹੈ | ਛੜਬੜ ਨੇ ਕਿਹਾ ਕਿ ਪੰਜਾਬ ਭਾਈਚਾਰੇ, ਮੁਹੱਬਤ ਅਤੇ ਇਤਫ਼ਾਕ ਕਰ ਕੇ ਜਾਣਿਆ ਜਾਂਦਾ ਹੈ ਜੋ ਪਹਿਲਾਂ ਵੀ ਬਹੁਤ ਮੁਸੀਬਤਾਂ ਵਿਚੋਂ ਨਿਕਲਿਆ ਲੋਕ ਹੈ ਅਤੇ ਹੁਣ ਵੀ ਪੰਜਾਬ ਦੀ ਬਨਸਪਤੀ, ਲੋਕ, ਪਸ਼ੂ ਪੰਛੀ ਅਤੇ ਇਹ ਧਰਤੀ ਹੜ੍ਹਾਂ ਦੀ ਮੌਜੂਦਾ ਮੁਸੀਬਤ ਵਿਚੋਂ ਵੀ ਬਾਹਰ ਆ ਜਾਵੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਗੱਲ ਵੀ ਜ਼ਰੂਰ ਜਾਂਚੀ ਜਾਵੇ ਕਿ ਵਾਰ-ਵਾਰ ਪੰਜਾਬ ਵਿਚ ਹੜ੍ਹ ਕਿਉਂ ਆ ਰਹੇ ਹਨ | ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਕੇ ਅਗਾਂਹ ਵਾਸਤੇ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਰ

ਪਿਛਲੀ ਖ਼ਬਰ ਟਰੱਕ ਯੂਨੀਅਨ ਨਾਭਾ 'ਚ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ ਹਲਕਾ ਵਿਧਾਇਕ ਦੇਵ ਮਾਨ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਪਵਨ ਗੁਪਤਾ ਨੇ ਪ੍ਰਧਾਨ ਮੰਤਰੀ ਨੂੰ ਸੂਬੇ ਲਈ ਆਰਥਿਕ ਪੈਕੇਜ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।