12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਫ਼ਾਈ ਨਾ ਹੋਣ ਕਾਰਨ ਮੀਰਾਂਪੁਰ ਚੋਅ ਨਾਲ ਲੱਗਦੇ ਪਿੰਡਾਂ ਦੇ ਖੇਤਾਂ 'ਚ ਪਾਣੀ ਭਰਿਆ <br/>

ਅਜੀਤ ਡੈਸਕ 02-09-2025
ਪਟਿਆਲਾ, 1 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਭੁਨਰਹੇੜੀ ਦੇ ਨੇੜੇ ਪਿੰਡ ਮੀਰਾਂਪੁਰ ਕੋਲੋਂ ਨਿਕਲਦੇ ਮੀਰਾਂਪੁਰ ਚੋਅ ਵਿਚ ਮਿੱਟੀ, ਬੂਟੀ ਦੇ ਨਾਲ ਉੱਘੇ ਦਰਖਤਾਂ ਨਾਲ ਚੋਅ ਦੀ ਡੂੰਘਾਈ ਘਟ ਗਈ ਸੀ ਅਤੇ ਬਰਸਾਤੀ ਮੌਸਮ ਤੋਂ ਪਹਿਲਾਂ ਇਸ ਦੀ ਸਫ਼ਾਈ ਨਾ ਹੋਣ ਕਾਰਨ ਹੁਣ ਇਹ ਘਾਹ ਬੂਟੀ ਪਾਣੀ ਦੇ ਰਾਹ ਵਿਚ ਰੋੜਾ ਬਣ ਰਹੀ ਹੈ | ਇਸ ਕਰਕੇ ਭਾਵੇਂ ਅਜੇ ਨਾਲ ਲੰਘਦੇ ਘੱਗਰ ਦਰਿਆ ਦੀ ਮਾਰ ਘੱਟ ਹੈ ਪਰ ਇਸ ਚੋਅ ਦੀ ਮਾਰ ਵੱਧ ਗਈ ਹੈ | ਇਸ ਚੋਅ ਵਿਚ ਪਾਣੀ ਭਰ ਕੇ ਉਛਲਕੇ ਕਾਰਨ ਲੱਗਦੇ ਸੈਂਕੜੇ ਖੇਤਾਂ ਅਤੇ ਨੀਵੇਂ ਡੇਰਿਆਂ ਵਿਚ ਪਾਣੀ ਭਰਨ ਲੱਗਾ ਹੈ | ਕਈ ਥਾਈਾ ਇਹ ਜ਼ਿਆਦਾ ਨੀਵਾਂ ਹੈ ਜਿੱਥੇ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ | ਇਸ ਚੋਅ ਦੀ ਸਫ਼ਾਈ ਨਾ ਹੋਣ ਕਾਰਨ ਹੋ ਰਹੇ ਇਸ ਨੁਕਸਾਨ ਤੋਂ ਦਰਜਨਾਂ ਪਿੰਡਾਂ ਦੇ ਸੈਂਕੜੇ ਲੋਕ ਪ੍ਰਸ਼ਾਸਨ ਤੇ ਸਰਕਾਰ ਦੀ ਲਾਪਰਵਾਹੀ ਤੋਂ ਦੁਖੀ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਫ਼ਾਈ ਹੁੰਦੀ ਤਾਂ ਅਜੇ ਤੱਕ ਉਨ੍ਹਾਂ ਦੇ ਖੇਤ ਬਚੇ ਰਹਿਣੇ ਸਨ | ਇਸ ਤੋਂ ਇਲਾਵਾ ਇਹ ਚੋਅ ਧਰਮਹੇੜੀ ਪਿੰਡ ਤੋਂ ਅੱਗੇ ਪੈਂਦੇ ਹਰਿਆਣੇ ਦੇ ਪਿੰਡ ਖੰਬੇੜਾ ਵਿਖੇ ਫਿਰ ਘੱਗਰ ਵਿਚ ਉਥੇ ਡਿਗਦਾ ਹੈ ਜਿੱਥੇ ਹਾਂਸੀ ਬੁਟਾਣਾ ਦੇ ਸਾਈਫਨਾਂ ਵਿਚ ਲੱਗੀ ਡਾਫ ਇਸ ਦੇ ਪਾਣੀ ਨੂੰ ਪਿੱਛੇ ਨੂੰ ਧੱਕਦੀ ਹੈ ਇਸ ਕਰਕੇ ਇਸ ਚੋਅ ਦਾ ਪਾਣੀ ਹੋਰ ਵੀ ਤੇਜ਼ੀ ਨਾਲ ਖੇਤਾਂ ਵਿਚ ਭਰ ਰਿਹਾ ਹੈ ਅਤੇ ਇਸ ਦੇ ਨੁਕਸਾਨ ਦਾ ਦਾਇਰਾ ਹੋਰ ਵੀ ਚੌੜਾ ਹੋ ਰਿਹਾ ਹੈ | ਇਸ ਸੰਬੰਧੀ ਗੱਲ ਕਰਦਿਆਂ ਪਿੰਡ ਧਰਮਹੇੜੀ ਦੇ ਹਰਭਜਨ ਸਿੰਘ, ਹਰਦੀਪ ਸਿੰਘ, ਹਰਚਰਨ ਸਿੰਘ ਢੀਂਡਸਾ ਅਤੇ ਜੈਪਾਲ ਰੰਧਾਵਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਕਾਰਨ ਇਹ ਸਫ਼ਾਈ ਨਹੀਂ ਹੋਈ ਜਿਸ ਦਾ ਖ਼ਮਿਆਜ਼ਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਭੁਗਤਣਾ ਪੈ ਰਿਹਾ ਹੈ |

ਪਿਛਲੀ ਖ਼ਬਰ ਇਕ ਕਿੱਲੋ 200 ਗ੍ਰਾਮ ਅਫ਼ੀਮ ਸਣੇ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਹੜ੍ਹ ਾਂ ਤੋਂ ਪ੍ਰਭਾਵਿਤ ਲੋਕ ਹਰ ਸੰਭਵ ਸਹਾਇਤਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।