ਪਟਿਆਲਾ, 21 ਜੁਲਾਈ (ਮਨਦੀਪ ਸਿੰਘ ਖਰੌੜ)-ਰੈਜੀਡੈਂਟ ਡਾਕਟਰ ਐਸੋਸੀਏਸ਼ਨ, ਸਰਕਾਰੀ ਮੈਡੀਕਲ ਕਾਲਜ ਵਲੋਂ ਜੂਨੀਅਰ ਡਾਕਟਰ ਦੀ ਪਹਿਲੀ ਬਰਸੀ ਦੇ ਮੌਕੇ 'ਤੇ ਸਮਾਗਮ ਕਰਵਾਇਆ ਗਿਆ | ਇਸ ਡਾਕਟਰ ਨੇ ਪਿਛਲੇ ਸਾਲ ਹਾਲਾਤਾਂ ਦੇ ਚਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ | ਇਹ ਜੂਨੀਅਰ ਡਾਕਟਰ ਤਮਿਲਨਾਡੂ ਰਾਜ ਤੋਂ ਪੰਜਾਬ ਵਿਚ ਪੜ੍ਹਾਈ ਕਰਨ ਆਈ ਸੀ ਤੇ ਬਹੁਤ ਹੀ ਪ੍ਰਤਿਭਾਸ਼ਾਲੀ ਸੀ | ਇਹ ਸਮਾਰੋਹ ਨਾ ਸਿਰਫ ਉਸ ਦੀ ਯਾਦ 'ਚ ਮਨਾਇਆ ਗਿਆ ਸਗੋਂ ਇਹ ਮੌਕਾ ਮਾਨਸਿਕ ਤਣਾਅ, ਡਿਪ੍ਰੈਸ਼ਨ ਅਤੇ ਆਤਮਹਤਿਆ ਵਰਗੀਆਂ ਸਮੱਸਿਆਵਾਂ 'ਤੇ ਚਰਚਾ ਕਰਨ ਲਈ ਵੀ ਵਰਤਿਆ ਗਿਆ | ਇਸ ਮੌਕੇ ਡਾਇਰੈਕਟਰ ਪਿ੍ੰਸੀਪਲ ਡਾ. ਆਰ. ਪੀ. ਐੱਸ. ਸਿੱਬੀਆ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਅਤੇ ਡਾਕਟਰਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਤਣਾਅ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਅਸੀਂ ਅਧਿਆਪਕ ਹਮੇਸ਼ਾ ਤੁਹਾਡੀ ਮਦਦ ਲਈ ਉਪਲਬਧ ਹਾਂ | ਇਸ ਮੌਕੇ ਡਾ. ਰਮਨਦੀਪ ਸਿੰਘ ਪ੍ਰੈਜੀਡੈਂਟ, ਡਾ. ਗੁਰਭਗਤ ਸਿੰਘ ਜਨਰਲ ਸੈਕਟਰੀ, ਡਾ. ਮਿਲਨ ਮੁਖ ਸਲਾਹਕਾਰ ਆਦਿ ਵੀ ਮੌਜੂਦ ਸਨ |