30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਗਿਆਨਦੀਪ ਮੰਚ ਵਲੋਂ ਕਵੀ ਦਰਬਾਰ ਕਰਵਾਇਆ

ਅਜੀਤ ਡੈਸਕ 22-07-2025
ਪਟਿਆਲਾ, 21 ਜੁਲਾਈ (ਗੁਰਵਿੰਦਰ ਸਿੰਘ ਔਲਖ)-ਗਿਆਨਦੀਪ ਸਾਹਿਤ ਸਾਧਨਾ ਮੰਚ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਜੀ.ਐੱਸ. ਆਨੰਦ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਗੁਰਸੇਵਕ ਲੰਬੀ ਐਸੋ. ਪ੍ਰੋਫੈ. ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ |
ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸੁਖਮਿੰਦਰ ਸੇਖੋਂ, ਲਾਲ ਮਿਸਤਰੀ, ਕੁਲਵੰਤ ਸਿੰਘ ਨਾਰੀਕੇ, ਡਾ. ਸੰਤੋਖ ਸੁੱਖੀ ਅਤੇ ਰਾਜਬੀਰ ਸਿੰਘ ਮੱਲ੍ਹੀ ਵੀ ਸ਼ਾਮਲ ਹੋਏ | ਸਮਾਗਮ ਸੰਬੰਧੀ ਬੋਲਦਿਆਂ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਜੇਕਰ ਕਵੀ ਨੇ ਸ਼ਬਦ ਦੀ ਧੁਨੀ ਨੂੰ ਸਮਝਣਾ ਹੈ ਤਾਂ ਉਸ ਨੂੰ ਸਿਰਜਣਾ ਦੇ ਨਾਲ-ਨਾਲ ਗੰਭੀਰ ਪਾਠਕ ਵੀ ਬਣਨਾ ਪਵੇਗਾ | ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੀ.ਐਸ. ਆਨੰਦ ਦਾ ਕਹਿਣਾ ਸੀ ਕਿ ਅੱਜ ਦੇ ਮਨੁੱਖ ਨੂੰ ਮਾਨਵਤਾ ਦੇ ਭਲੇ ਲਈ ਜੰਗਾਂ ਦੀ ਤਬਾਹੀ ਵਾਲੀ ਮਾਨਸਿਕਤਾ ਵਿਚੋਂ ਬਾਹਰ ਨਿਕਲਣਾ ਪਵੇਗਾ | ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਬਲਬੀਰ ਜਲਾਲਾਬਾਦੀ ਨੇ ਕਵੀਆਂ ਨੂੰ ਕਵਿਤਾ ਪਾਠ ਦਾ ਸੱਦਾ ਦਿੱਤਾ | ਸਮਕਾਲੀ ਅਦਬ ਦੇ ਨਾਮਵਰ ਕਵੀਆਂ ਵਿਚੋਂ ਪਰਵਿੰਦਰ ਸ਼ੋਖ਼ ਗੁਰਚਰਨ ਪੱਬਾਰਾਲੀ, ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਗੁਰਚਰਨ ਸਿੰਘ ਚੰਨ ਪਟਿਆਲਵੀ, ਤਰਲੋਚਨ ਮੀਰ, ਗੁਰਦਰਸ਼ਨ ਸਿੰਘ ਗੁਸੀਲ, ਡਾ. ਗੁਰਵਿੰਦਰ ਅਮਨ, ਅਵਤਾਰਜੀਤ ਅਟਵਾਲ, ਦਰਸ਼ਨ ਸਿੰਘ ਦਰਸ਼ ਪਸਿਆਣਾ, ਨਵਦੀਪ ਮੁੰਡੀ, ਵਿਜੈ ਕੁਮਾਰ, ਕੁਲਦੀਪ ਕੌਰ ਧੰਜੂ, ਸਤਨਾਮ ਕੌਰ ਚੌਹਾਨ, ਜਸਵਿੰਦਰ ਕੌਰ, ਸੁਖਵਿੰਦਰ ਚਹਿਲ, ਸੁਖਵਿੰਦਰ ਕਾਫ਼ਰ, ਤਿ੍ਲੋਕ ਢਿੱਲੋਂ, ਕੁਲਵਿੰਦਰ ਬਹਾਦਰਗੜ੍ਹ, ਬਲਬੀਰ ਸਿੰਘ ਦਿਲਦਾਰ, ਕਿਰਪਾਲ ਮੂਣਕ, ਇੰਜ. ਸਤਨਾਮ ਸਿੰਘ ਮੱਟੂ, ਬਲਵੰਤ ਬੱਲੀ, ਜੱਗਾ ਰੰਗੂਵਾਲ, ਸਰੂਪ ਸਿੰਘ ਚੌਧਰੀ ਮਾਜਰਾ, ਕੁਲਦੀਪ ਜੋਧਪੁਰੀ, ਹਰੀ ਸਿੰਘ ਚਮਕ, ਇੰਦਰ ਪਾਲ ਸਿੰਘ, ਕਿ੍ਸ਼ਨ ਧਿਮਾਨ, ਇੰਜ. ਗੁਰਮੇਲ ਸਿੰਘ, ਜੋਗਾ ਸਿੰਘ ਧਨੌਲਾ, ਹਰੀਸ਼ ਪਟਿਆਲਵੀ, ਮਨਮੋਹਣ ਸਿੰਘ ਨਾਭਾ, ਰਘਬੀਰ ਮਹਿਮੀ, ਧੰਨਾ ਸਿੰਘ ਖਰੌੜ, ਜੋਗਾ ਸਿੰਘ, ਗੁਰਮੁਖ ਸਿੰਘ ਜਾਗੀ ਤੋਂ ਇਲਾਵਾ ਰਾਜੇਸ਼ਵਰ ਕੁਮਾਰ, ਹਰਦੀਪ ਸਿੰਘ, ਚਰਨਜੀਤ ਕੌਰ, ਚਮਕੌਰ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ ਤੇ ਮੁਕੇਸ਼ ਨੇ ਵੀ ਹਾਜ਼ਰੀ ਭਰੀ |
ਪਿਛਲੀ ਖ਼ਬਰ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵਲੋਂ ਜੂਨੀਅਰ ਡਾਕਟਰ ਦੀ ਯਾਦ 'ਚ ਕਰਵਾਇਆ ਸਮਾਗਮ ਅਗਲੀ ਖ਼ਬਰ 'ਰੰਗਲਾ ਪੰਜਾਬ' ਤਹਿਤ ਸਰਕਾਰ ਵਲੋਂ ਪਟਿਆਲਾ ਨੂੰ ਮਿਲਣਗੇ 5 ਕਰੋੜ-ਅਜੀਤਪਾਲ ਸਿੰਘ ਕੋਹਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।