30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਾਉਣ ਦੀ ਝੜੀ ਨੇ ਗਰਮੀ ਦੇ ਪਰ ਕੁਤਰੇ

ਅਜੀਤ ਡੈਸਕ 22-07-2025
ਰਾਜਪੁਰਾ, 21 ਜੁਲਾਈ (ਰਣਜੀਤ ਸਿੰਘ)-ਹਲਕੇ ਵਿਚ ਸਵੇਰ ਤੋਂ ਲੱਗੀ ਹੋਈ ਸਾਉਣ ਦੀ ਝੜੀ ਕਾਰਨ ਭਾਵੇਂ ਜ਼ਿੰਦਗੀ ਦੀ ਗੱਡੀ ਇਕ ਤਰ੍ਹਾਂ ਨਾਲ ਥਾਂ 'ਤੇ ਹੀ ਖੜ੍ਹੀ ਰਹੀ ਪਰ ਇਸ ਬਾਰਸ਼ ਨੇ ਭੱਠ ਵਾਂਗ ਪੈ ਰਹੀ ਗਰਮੀ ਦੇ ਪਰ ਕੁਤਰ ਕੇ ਰੱਖ ਦਿੱਤੇ | ਇਹ ਬਾਰਸ਼ ਝੋਨੇ ਦੀ ਫ਼ਸਲ ਲਈ ਇਕ ਤਰ੍ਹਾਂ ਨਾਲ ਵਰਦਾਨ ਸਾਬਤ ਹੋ ਰਹੀ ਹੈ | ਇਸ ਸੰਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਫ਼ਸਲ ਸਾਉਣੀ ਦੀਆਂ ਫਸਲਾਂ ਖਾਸ ਤੌਰ 'ਤੇ ਝੋਨੇ ਲਈ ਆਕਸੀਜਨ ਦਾ ਕੰਮ ਕਰੇਗੀ ਪਰ ਜਿਥੇ ਜ਼ਿਆਦਾ ਬਾਰਸ਼ ਪੈ ਜਾਏ ਉਥੇ ਸਬਜ਼ੀਆਂ ਵਗੈਰਾ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ | ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਹੀ ਹਲਕੇ ਵਿਚ ਰੁਕ-ਰੁਕ ਦੇ ਬਾਰਸ਼ ਹੁੰਦੀ ਰਹੀ ਜਿਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫ਼ੀ ਜ਼ਿਆਦਾ ਸਮੱਸਿਆਵਾਂ ਆਈਆਂ | ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਛੱਡਣ ਲਈ ਕਈ ਤਰ੍ਹਾਂ ਦੀ ਔਹੜ-ਪੌਹੜ ਕਰਨੀ ਪਈ | ਇਸ ਦੇ ਨਾਲ ਹੀ ਨੇੜਲੇ ਪਿੰਡਾਂ ਖਾਨਪੁਰ, ਭੋਗਲਾਂ, ਸੁਹਰੋਂ, ਕੁੱਥਾਖੇੜੀ, ਹਰਪਾਲਪੁਰ, ਪਬਰਾ, ਪਬਰੀ, ਦਮਨਹੇੜੀ, ਆਕੜ, ਆਕੜੀ, ਪਿਲਖਣੀ, ਨੈਣਾਂ, ਬਸੰਤਪੁਰਾ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬਾਰਸ਼ ਝੋਨੇ ਦੀ ਫਸਲ ਲਈ ਦੇਸੀ ਘਿਉ ਦਾ ਕੰਮ ਕਰਦੀ ਨਜ਼ਰ ਆ ਰਹੀ ਹੈ |
ਪਿਛਲੀ ਖ਼ਬਰ 'ਰੰਗਲਾ ਪੰਜਾਬ' ਤਹਿਤ ਸਰਕਾਰ ਵਲੋਂ ਪਟਿਆਲਾ ਨੂੰ ਮਿਲਣਗੇ 5 ਕਰੋੜ-ਅਜੀਤਪਾਲ ਸਿੰਘ ਕੋਹਲੀ ਅਗਲੀ ਖ਼ਬਰ ਪਟਿਆਲਾ 'ਚੋਂ ਭੀਖ ਮੰਗਦੇ 19 ਬੱਚੇ ਬਚਾਏ ਗਏ, ਜ਼ਿਲ੍ਹੇ ਭਰ 'ਚ ਹੋਵੇਗੀ ਛਾਪੇਮਾਰੀ-ਡਾ. ਪ੍ਰੀਤੀ ਯਾਦਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।