ਭਾਦਸੋਂ, 20 ਜੁਲਾਈ (ਪ੍ਰਦੀਪ ਦੰਦਰਾਲਾ)-ਬਲਾਕ ਪੱਧਰੀ ਸਨਮਾਨ ਸਮਾਰੋਹ ਸੈਂਟਰ ਮਟੋਰੜਾ ਵਿਖੇ ਕਰਵਾਇਆ ਗਿਆ | ਵਿੱਦਿਅਕ ਸੈਸ਼ਨ ਦੌਰਾਨ ਦਾਖਲਾ ਵਧਾਉਣ ਵਾਲੇ ਸਕੂਲ ਮੁਖੀਆਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬੀਪੀਈਓ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਬਲਾਕ ਦੇ ਸਮੂਹ ਸਕੂਲ ਮੁਖੀਆਂ ਦਾ ਇਸ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣ ਅਤੇ ਜ਼ਿਲ੍ਹੇ ਵਿਚ ਵਧੀਆ ਕਾਰਗੁਜਾਰੀ ਹੋਣ 'ਤੇ ਵਧਾਈ ਦਿੱਤੀ | ਇਸ ਸਮੇਂ ਸੀਐੱਚਟੀ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਗੋਬਿੰਦਪੁਰਾ, ਰਮਨਜੀਤ ਕੌਰ ਅੱਡਾ ਸਹੌਲੀ, ਗੁਰਪ੍ਰੀਤ ਸਿੰਘ ਸੁੱਧੇਵਾਲ, ਸਤਵੀਰ ਸਿੰਘ ਰਾਏ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਸੁਰਿੰਦਰ ਕੌਰ ਮਟੋਰੜਾ, ਗੁਰਜਿੰਦਰ ਸਿੰਘ ਵਰ੍ਹੇ, ਦੀਪਕ ਖੇੜੀ ਜੱਟਾਂ, ਭਜਨ ਸਿੰਘ ਧਨੌਰੀ, ਮੇਜਰ ਸਿੰਘ ਮੱਲੇਵਾਲ, ਹਰਮੇਸ ਮੂੰਗੋ, ਗੁਰਪ੍ਰੀਤ ਸਿੰਘ ਖਿਜਰਪੁਰ, ਜਗਦੇਵ ਸਿੰਘ ਰੰਨੋ ਕਲਾਂ, ਸੋਨੀਆ ਮਣਕੂੰ, ਬੇਅੰਤ ਸਿੰਘ ਸਹੌਲੀ, ਦਿਲਬਰ ਸਿੰਘ ਕੱਲਰਮਾਜਰੀ, ਕਰਮਜੀਤ ਸਿੰਘ ਮਾਂਗੇਵਾਲ, ਪ੍ਰਦੀਪ ਰਾਇਸਲ, ਗੁਰਪ੍ਰੀਤ ਕੌਰ ਕਨਸੂਹਾ, ਰਾਜਵੀਰ ਕੌਰ, ਨਵਨੀਤ ਕੌਰ ਹਾਜਰ ਸਨ | ਇਸ ਸਮੇਂ ਸਟੇਜ ਜੀ ਜ਼ਿਮੇਵਾਰੀ ਸਤਵੀਰ ਸਿੰਘ ਬੀ.ਆਰ.ਸੀ. ਨੇ ਨਿਭਾਈ |