ਪਾਤੜਾਂ, 20 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੇ ਸਪਾਰਕਲਿੰਗ ਕਿਡਜ਼ ਫਾਊਾਡੇਸ਼ਨ ਸਕੂਲ ਪਾਤੜਾਂ ਵਿਖੇ ਅਕਾਦਮਿਕ ਸੈਸ਼ਨ 2025-26 ਦਾ ਸਨਮਾਨ ਸਮਾਰੋਹ ਕਰਵਾਇਆ ਗਿਆ | ਵਿਦਿਆਰਥੀਆਂ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਸ ਦੀ ਵਾਗਡੋਰ ਸੌਂਪਣ ਦੇ ਮੰਤਵ ਨਾਲ ਕਰਵਾਏ ਗਏ ਇਸ ਸਮਾਗਮ 'ਚ ਹਰ ਜਮਾਤ 'ਚੋਂ ਹੈਡ ਗਰਲ ਅਤੇ ਹੈਡ ਬੁਆਏ ਦੀ ਚੋਣ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ ਪਿ੍ੰਸੀਪਲ ਹਰਮਨਦੀਪ ਕੌਰ ਹਰੀਕਾ ਨੇ ਕੀਤੀ | ਸਮਾਰੋਹ ਦੀ ਸ਼ੁਰੂਆਤ ਇਕ ਵਿਸ਼ੇਸ਼ ਸਭਾ ਨਾਲ ਕੀਤੀ ਗਈ | ਨਵੀਂ ਚੁਣੀ ਗਈ ਕੌਸਲ 'ਚ ਨਵਜੋਤ ਸਿੰਘ ਹੈਡ ਬੁਆਏ, ਨਵਪ੍ਰੀਤ ਕੌਰ ਨੂੰ ਹੱੈਡ ਗਰਲ ਚੁਣਿਆ ਗਿਆ ਅਤੇ ਇਨ੍ਹਾਂ ਦੇ ਨਾਲ ਡਿਪਟੀ ਹੈਡ ਬੁਆਏ, ਡਿਪਟੀ ਹੈਡ ਗਰਲ ਜੂਨੀਅਰ ਹੈਡ ਬੁਆਏ ਅਤੇ ਜੂਨੀਅਰ ਹੈਡ ਗਰਲ ਅਤੇ ਹਾਊਸ ਕੈਪਟਨ ਦੀ ਚੋਣ ਕੀਤੀ ਗਈ ਅਤੇ ਨਵਜੋਤ ਸਿੰਘ ਹੈਡ ਬੁਆਏ, ਨਵਪ੍ਰੀਤ ਕੌਰ ਹੈਡ ਗਰਲ ਵਲੋਂ ਆਪਣੀ ਮੁਹਾਰਤ ਅਨੁਸਾਰ ਆਪਣੀ ਜੁੰਮੇਵਾਰੀ ਨਿਭਾਏ ਜਾਣ ਦਾ ਪ੍ਰਣ ਵੀ ਕੀਤਾ ਗਿਆ ਅਤੇ ਇਨ੍ਹਾਂ ਵਿੱਦਿਆਰਥੀਆਂ ਨੂੰ ਪਿ੍ੰਸੀਪਲ ਹਰਮਨਦੀਪ ਕੌਰ ਹਰੀਕਾ ਅਤੇ ਵਾਈਸ ਪਿ੍ੰਸੀਪਲ ਨਵਜੀਤ ਕੌਰ ਵਲੋਂ ਬੈਜ ਅਤੇ ਸੈਸ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਪਿ੍ੰਸੀਪਲ ਨੇ ਸਾਰੇ ਕੌਂਸਲ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਲੀਡਰਸ਼ਿਪ, ਏਕਤਾ, ਅਨੁਸ਼ਾਸਨ ਅਤੇ ਨੈਤਿਕਤਾ ਵਿਚ ਨਿਰਪੱਖ ਅਤੇ ਜੁੰਮੇਵਾਰ ਬਣਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਹ ਸਮਾਰੋਹ ਕੌਮੀ ਗੀਤ ਨਾਲ ਸਮਾਪਤ ਕੀਤਾ ਗਿਆ |