15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਬੈਠਕ ਹੋਈ

ਅਜੀਤ ਡੈਸਕ 20-07-2025
ਪਟਿਆਲਾ, 19 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸੀਨੀਅਰ ਲੀਡਰਸ਼ਿਪ ਦੀ ਇਕ ਉਚੇਚੀ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵਲੋਂ ਥਾਪੇ ਆਬਜ਼ਰਵਰ ਰਿੰਪਲ ਮਿੱਡਾ ਅਤੇ ਪਟਿਆਲਾ ਦੇ ਕੋਆਰਡੀਨੇਟਰ ਮਹਿਕ ਰਣਜੀਤ ਸਿੰਘ ਗਰੇਵਾਲ ਕੋਆਰਡੀਨੇਟਰ ਸਨੌਰ ਹਰਵਿੰਦਰ ਸਿੰਘ ਨਿੱਪੀ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਪਾਲ ਲਾਲੀ , ਬਲਾਕ ਪ੍ਰਧਾਨ ਕਿਲਾ ਮੁਬਾਰਕ ਰਾਜੇਸ਼ ਮੰਡੋਰਾ ਵਿਸ਼ੇਸ਼ ਤੌਰ 'ਤੇ ਪਹੁੰਚੇ ਇਸ ਮੀਟਿੰਗ ਵਿਚ ਪਟਿਆਲਾ, ਰਾਕੇਸ਼ ਕੁਮਾਰ ਕੇਸੀ ਪੰਡਿਤ, ਗੌਤਮ ਸਲੂਜਾ ਪ੍ਰਧਾਨ ਆਈ.ਟੀ. ਸੈੱਲ, ਪ੍ਰਣਵ ਗੋਇਲ, ਦੀਪ ਟੰਡਨ, ਦਿਨੇਸ਼ ਕੋਹਲੀ, ਹਰਿੰਦਰ ਚੌਹਾਨ, ਚਰਨਜੀਤ ਸਿੰਘ ਜੱਜ, ਨਵਜੋਤ ਸਿੰਘ ਨੇ ਹਿੱਸਾ ਲਿਆ | ਆਪਸੀ ਏਕਤਾ ਪਿਆਰ ਅਤੇ ਤਿਆਗ ਦੀ ਭਾਵਨਾ ਪੈਦਾ ਕਰਕੇ ਇੱਕਮੁਠਤਾ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਾਂਗੇ ਤੇ ਬੂਥ ਲੈਵਲ ਤੱਕ ਦੀਆਂ ਕਮੇਟੀਆਂ ਬਣਾਉਣ ਵਿਚ ਇਕ ਦੂਜੇ ਨੂੰ ਸਹਿਯੋਗ ਕਰ ਰਹੇ ਹਾਂ | ਇਸ ਮੌਕੇ ਆਬਜ਼ਰਵਰ ਰਿੰਪਲ ਮਿੱਡਾ ਨੇ ਕਿਹਾ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾ ਹੀ ਸਪਸ਼ਟ ਕਰ ਚੁੱਕੇ ਹਨ ਕਿ ਕਾਂਗਰਸ ਵਿਚ ਹਲਕਾ ਇੰਚਾਰਜ ਕੋਈ ਅਹੁਦਾ ਨਹੀਂ ਸੰਗਠਨ ਹੀ ਸਭ ਤੋਂ ਉੱਤੇ ਹੈ | ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਸ਼ਹਿਰੀ ਦੀ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਅਤੇ ਪਾਰਟੀ ਪ੍ਰਧਾਨ ਵਲੋਂ ਆਏ ਹਰ ਨਿਰਦੇਸ਼ ਦੀ ਪਾਲਣਾ ਕਰਾਂਗੇ ਇਸ ਦੇ ਲਈ ਅਸੀਂ ਏਕਤਾ ਇਤਫ਼ਾਕ ਅਤੇ ਇਕਮੁੱਠਤਾ ਦੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਾਂਗੇ | ਸਭ ਨੇ ਇਕ ਦੂਜੇ ਨੂੰ ਪੂਰਨ ਸਹਿਯੋਗ ਦੇਣ ਦਾ ਪ੍ਰਣ ਲਿਆ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੇ 8.50 ਲੱਖ ਅਗਲੀ ਖ਼ਬਰ ਕਸ਼ਮੀਰੀ ਗਾਇਕ ਉਸਤਾਦ ਵਾਹਿਦ ਜਿਲਾਨੀ ਅਤੇ ਗਜ਼ਲ ਗਾਇਕ ਸੁਨੀਲ ਡੋਗਰਾ ਨੇ ਆਪਣੀ ਗਾਇਕੀ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।