29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

31 ਜੁਲਾਈ ਤੱਕ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ ਨਗਰ ਨਿਗਮ <br/>

ਅਜੀਤ ਡੈਸਕ 19-07-2025
ਪਟਿਆਲਾ, 18 ਜੁਲਾਈ (ਅ. ਸ. ਆਹਲੂਵਾਲੀਆ)-ਬੀਤੇ ਦਿਨੀਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ ਸੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਬਿਨਾਂ ਪੈਨੇਲਟੀ ਪ੍ਰਾਪਟੀ ਟੈਕਸ ਭਰਨ ਸੰਬੰਧੀ ਲੋਕਾਂ ਦੀ ਸੁਵਿਧਾ ਲਈ ਇਕ ਹੋਰ ਵੱਡਾ ਫੈਸਲਾ ਲੈਂਦਿਆ ਨਿਗਮ ਦਫਤਰ 31 ਜੁਲਾਈ ਤੱਕ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ | ਇਸ ਨਾਲ ਉਹ ਲੋਕ ਜੋ ਹਫਤੇ ਦੇ ਦਿਨਾਂ ਦੌਰਾਨ ਆਪਣੇ ਕੰਮ ਕਰ ਕੇ ਦਫਤਰ ਨਹੀਂ ਆ ਸਕਦੇ, ਉਹ ਵੀ ਸ਼ਨਿਚਰਵਾਰ, ਐਤਵਾਰ ਜਾਂ ਹੋਰ ਵਿਸ਼ੇਸ਼ ਦਿਨ ਵੀ ਟੈਕਸ ਭਰ ਸਕਣਗੇ | ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਪਰਮਵੀਰ ਸਿੰਘ ਨੇ ਸਾਂਝੇ ਤੌਰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 31 ਜੁਲਾਈ ਤੋਂ ਪਹਿਲਾਂ ਹੀ ਬਿਨਾਂ ਪੈਨੇਲਟੀ ਆਪਣਾ ਪ੍ਰਾਪਰਟੀ ਟੈਕਸ ਜਰੂਰ ਭਰਨ, ਤਾਂ ਜੋ ਬਾਅਦ ਵਿਚ ਉਨ੍ਹਾਂ ਨੂੰ ਕੋਈ ਪੈਨਲਟੀ ਨਾ ਦੇਣੀ ਪਵੇ ਅਤੇ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਆਪਣੇ ਟੈਕਸ ਦੀ ਅਦਾਇਗੀ ਨਹੀਂ ਕੀਤੀ, ਉਹ ਵੀ ਆਸਾਨੀ ਨਾਲ ਇਹ ਜਿੰਮੇਵਾਰੀ ਪੂਰੀ ਕਰ ਸਕਣ | ਉਨ੍ਹਾਂ ਨੇ ਕਿਹਾ ਕਿ ਟੈਕਸ ਰਾਸ਼ੀ ਸ਼ਹਿਰ ਦੇ ਵਿਕਾਸ ਲਈ ਵਰਤੀ ਜਾਂਦੀ ਹੈ, ਇਸ ਲਈ ਹਰੇਕ ਸ਼ਹਿਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਯੋਗਦਾਨ ਪਾਵੇ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦਫਤਰ ਵਿੱਚ ਟੈਕਸ ਭਰਨ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ | ਕਾਊਾਟਰ ਵਧਾਏ ਗਏ ਹਨ ਅਤੇ ਆਨਲਾਈਨ ਭੁਗਤਾਨ ਦੀ ਵੀ ਸਹੂਲਤ ਉਪਲੱਬਧ ਕਰਵਾਈ ਗਈ ਹੈ | ਜੋ ਲੋਕ ਘਰ ਬੈਠਿਆਂ ਆਪਣਾ ਟੈਕਸ ਭਰਨਾ ਚਾਹੁੰਦੇ ਹਨ, ਉਹ ਨਗਰ ਨਿਗਮ ਦੀ ਆਧਿਕਾਰਿਕ ਵੈੱਬਸਾਈਟ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ | ਮੇਅਰ ਨੇ ਕਿਹਾ ਕਿ ਇਹ ਮੁਹਿੰਮ ਨਗਰ ਨਿਗਮ ਵਲੋਂ ਲੋਕ ਭਲਾਈ ਦੀ ਦਿਸ਼ਾ ਵਿੱਚ ਇੱਕ ਵਧੀਆ ਕੋਸ਼ਿਸ਼ ਹੈ | ਇਸ ਨਾਲ ਨਾਗਰਿਕਾਂ ਨੂੰ ਆਰਥਿਕ ਰਾਹਤ ਮਿਲੇਗੀ ਅਤੇ ਸ਼ਹਿਰ ਦੀ ਵਿਕਾਸ ਯੋਜਨਾ ਵਿੱਚ ਤੇਜ਼ੀ ਆਵੇਗੀ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਡੇਂਗੂ ਨੇ ਦਿੱਤੀ ਦਸਤਕ, 8 ਵਿਅਕਤੀ ਆਏ ਲਪੇਟ 'ਚ <br/> ਅਗਲੀ ਖ਼ਬਰ ਕਾਰ ਦੀ ਟੱਕਰ ਵੱਜਣ ਕਾਰਨ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।