03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਉਦਯੋਗਿਕ ਇਕਾਈਆਂ ਤੋਂ ਸੱਖਣੇ ਸਨੌਰ 'ਚ ਬੇਰੁਜ਼ਗਾਰੀ ਸਿਖ਼ਰਾਂ 'ਤੇ

ਅਜੀਤ ਡੈਸਕ 18-07-2025
ਗੀਤਵਿੰਦਰ ਸਿੰਘ ਸੋਖਲ
ਸਨੌਰ, 17 ਜੁਲਾਈ-ਹਲਕਾ ਸਨੌਰ 'ਚ ਪੜੇ੍ਹ ਲਿਖੇ ਨੌਜਵਾਨਾਂ ਦੀ ਗਿਣਤੀ ਜਿਥੇ ਹੋਰ ਸ਼ਹਿਰਾਂ ਵਾਂਗ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਉੱਥੇ ਹੀ ਉਦਯੋਗਿਕ ਇਕਾਈਆਂ ਤੋਂ ਸੱਖਣੇ ਸਨੌਰ ਵਿਚ ਬੇਰੁਜ਼ਗਾਰੀ ਵੀ ਸਿਖ਼ਰਾਂ 'ਤੇ ਪਹੁੰਚ ਗਈ ਹੈ | ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਦੇ ਦਾਅਵੇ ਕੀਤੇ ਗਏ ਦਾਅਵੇ, ਪੂਰੇ ਨਹੀਂ ਹੋ ਸਕੇ | ਫਲਸਰੂਪ ਇੱਥੋਂ ਦੇ ਕਈ ਨੌਜਵਾਨ ਕਾਲਜਾਂ, ਯੂਨੀਵਰਸਿਟੀਆਂ ਤੋਂ ਵੱਡੀਆਂ ਵੱਡੀਆਂ ਡਿਗਰੀਆਂ ਲੈਣ ਤੋਂ ਬਾਅਦ ਵੀ ਲੇਬਰ ਜਾਂ ਪ੍ਰਾਈਵੇਟ ਕੰਮ ਕਰਨ ਲਈ ਮਜ਼ਬੂਰ ਹਨ | ਇਸ ਸੰਬੰਧੀ ਸਨੌਰ ਦੇ ਇਕ ਪੜੇ੍ਹ ਲਿਖੇ ਨੌਜਵਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ 2017 'ਚ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਸ ਵਰਗੇ ਅਨੇਕਾਂ ਨੌਜਵਾਨਾਂ ਵਲੋਂ ਆਈ.ਟੀ.ਆਈ, ਗਰੈਜੂਏਸ਼ਨ ਵਰਗੀ ਪੜ੍ਹਾਈ ਕਰਨ ਤੋਂ ਬਾਅਦ ਟਰੱਕ ਡਰਾਈਵਰ, ਸਫ਼ਾਈ ਦਾ ਕੰਮ, ਪ੍ਰਾਈਵੇਟ ਕੰਪਨੀ 'ਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ | ਕਈ ਪੜ੍ਹੇ ਲਿਖੇ ਨੌਜਵਾਨ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹ ਆਈਲੈਟਸ ਜਾਂ ਹੋਰ ਕਈ ਸਾਧਨਾਂ ਰਾਹੀਂ ਵਿਦੇਸ਼ਾਂ ਨੂੰ ਜਾ ਰਹੇ ਹਨ ਤਾਂ ਕਿ ਉੱਥੇ ਜਾ ਕੇ ਕਮਾਈ ਕਰ ਸਕਣ | ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਨੌਜਵਾਨ ਪੀੜ੍ਹੀ ਰੁਜ਼ਗਾਰ ਪਾਉਣ ਲਈ ਬਿਨਾਂ ਪਾਣੀ ਤੋਂ ਮੱਛੀ ਵਾਂਗ ਤੜਫ਼ ਰਹੀ ਹੈ | ਸੂਬੇ ਦੀ ਸੂਝਵਾਨ ਪੜ੍ਹੀ ਲਿਖੀ ਪੀੜੀ ਦੂਜੇ ਮੁਲਕਾਂ ਵਿਚ ਜਾ ਕੇ ਉੱਚੇ ਅਹੁਦੇ ਪ੍ਰਾਪਤ ਕਰ ਰਹੇ ਹਨ ਪਰ ਸਾਡੀ ਸਮੇਂ ਸਮੇਂ ਦੀਆਂ ਸਰਕਾਰਾਂ ਲਈ ਇਹ ਸ਼ਰਮ ਵਾਲੀ ਗੱਲ ਹੈ ਇੰਨੇ ਕਾਬਲ ਨੌਜਵਾਨਾਂ ਲਈ ਸਰਕਾਰ ਕੋਲ ਰੁਜ਼ਗਾਰ ਨਹੀਂ ਹੈ | ਇਸ ਸੰਬੰਧੀ ਪਿੰਡ ਭਾਂਖਰ ਦੇ ਜਸਵਿੰਦਰ ਸਿੰਘ ਮੋਣੀ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਪੀੜੀ ਦਾ ਪੜ੍ਹਨ ਲਿਖਣ ਵੱਲ ਇਸ ਕਰਕੇ ਨਹੀਂ ਧਿਆਨ ਨਹੀਂ ਕਿਉਂਕਿ ਪੰਜਾਬ 'ਚ ਨੌਕਰੀਆਂ ਨਹੀਂ ਹਨ | ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਨੌਜਵਾਨ ਲੇਬਰ, ਪ੍ਰਾਈਵੇਟ ਕੰਮ ਕਰਨ ਨੂੰ ਮਜਬੂਰ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੌਜਵਾਨਾਂ ਲਈ ਕੁਝ ਸੋਚਣ ਅਤੇ ਹਲਕਾ ਸਨੌਰ 'ਚ ਪੜੇ੍ਹ ਲਿਖੇ ਨੌਜਵਾਨਾਂ ਲਈ ਕੋਈ ਇੰਡਸਟਰੀ ਬਣਾਉਣ |
ਪਿਛਲੀ ਖ਼ਬਰ ਨਸ਼ਾ ਕਰਨ ਦੇ ਦੋਸ਼ ਹੇਠ 3 ਗਿ੍ਫ਼ਤਾਰ ਅਗਲੀ ਖ਼ਬਰ ਸੀਵਰੇਜ ਦੇ ਖੜ੍ਹੇ ਪਾਣੀ ਤੋਂ ਪ੍ਰੇਸ਼ਾਨ ਲੋਕ ਨਿਗਮ ਨੂੰ ਦੇ ਰਹੇ ਹਨ ਸੰਘਰਸ਼ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।