31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ 2 ਕਾਬੂ

ਅਜੀਤ ਡੈਸਕ 17-07-2025
ਸ਼ੁਤਰਾਣਾ, 16 ਜੁਲਾਈ (ਨਵਜੋਤ ਸਿੰਘ ਮਹਿਰੋਕ)-ਥਾਣਾ ਸ਼ੁਤਰਾਣਾ ਅਧੀਨ ਆਉਂਦੀ ਠਰੂਆ ਪੁਲਿਸ ਵਲੋਂ 2 ਵਿਅਕਤੀਆਂ ਨੂੰ ਹਰਿਆਣਾ ਦੀ ਸ਼ਰਾਬ ਦੀਆਂ 24 ਬੋਤਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਾਲਾ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਅਤੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਟੀ ਪੁਆਇੰਟ ਪਿੰਡ ਠਰੂਆ ਮੌਜੂਦ ਸਨ | ਜਿਥੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਾਤੜਾਂ ਦੇ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਗੁਰਤੇਜ ਸਿੰਘ ਸ਼ਰਾਬ ਵੇਚਣ ਲਈ ਪਿੰਡ ਗਲੌਲੀ ਨਜ਼ਦੀਕ ਸੂਆ ਪੁਲ 'ਤੇ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ | ਪੁਲਿਸ ਨੇ ਤੁਰੰਤ ਛਾਪਾਮਾਰੀ ਕਰਕੇ ਉਕਤ ਦੋਸ਼ੀਆਨ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਕਲੱਬ ਮਾਲਟਾ, ਹਰਿਆਣਾ ਬਰਾਮਦ ਕਰਕੇ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਉਕਤ ਦੋਵਾਂ ਵਿਰੁੱਧ ਥਾਣਾ ਸ਼ੁਤਰਾਣਾ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕਾਨੂੰਨ ਦੇ ਉਲਟ ਬਣੀਆਂ ਉਸਾਰੀਆਂ ਆਵਾਜਾਈ 'ਚ ਪਾ ਰਹੀਆਂ ਨੇ ਵਿਘਨ ਅਗਲੀ ਖ਼ਬਰ ਯੂ. ਪੀ. ਐਸ. ਸੀ. ਅਤੇ ਪੀ. ਸੀ. ਐਸ. ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।