20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬੇਅਦਬੀ ਦੀਆਂ ਸਾਜ਼ਿਸ਼ਾਂ ਦਾ ਪਤਾ ਲਾਉਣ ਤੋਂ ਨਾਕਾਮ ਰਹੀਆਂ ਸਰਕਾਰਾਂ-ਰੱਖੜਾ

ਅਜੀਤ ਡੈਸਕ 16-07-2025
ਪਟਿਆਲਾ, 15 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਧਾਨ ਸਭਾ ਵਿੱਚ ਮਾਨ ਸਰਕਾਰ ਵਲੋਂ 'ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿਲ ਬਾਰੇ' ਟਿੱਪਣੀ ਕਰਦਿਆਂ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਮੁੱਖ ਮੁੱਦਾ ਬਿੱਲ ਨੂੰ ਬਣਾਉਣ ਜਾਂ ਪਾਸ ਕਰਨ ਦਾ ਨਹੀਂ ਬਲਕਿ ਬੇਅਦਬੀਆਂ ਨੂੰ ਰੋਕਣ ਦਾ ਹੈ | ਅਸਲ ਮੁੱਦਾ ਪੰਜਾਬ ਵਿਚ ਹੋ ਰਹੀਆਂ ਇਨ੍ਹਾਂ ਬੇਅਦਬੀਆਂ ਪਿਛਲੀ ਸਾਜ਼ਿਸ਼ ਦਾ ਪਤਾ ਲਾਉਣ ਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਯੂ.ਪੀ., ਬਿਹਾਰ, ਬੰਗਾਲ ਵਿਚ ਕਈ ਗੁਰਦੁਆਰੇ ਸਥਾਪਿਤ ਹਨ ਜਿੱਥੇ ਸਿੱਖ ਵਸੋਂ ਵੀ ਨਾਂਮਾਤਰ ਹੈ ਤੇ ਗੁਰਦੁਆਰਿਆਂ ਦੀ ਰਾਖੀ ਲਈ ਹਰ ਸਮੇਂ ਕੋਈ ਮੌਜੂਦ ਵੀ ਨਹੀਂ ਹੁੰਦਾ ਉਸ ਦੇ ਬਾਵਜੂਦ ਇਨ੍ਹਾਂ ਥਾਵਾਂ ਉੱਤੇ ਬੇਅਦਬੀ ਦੀ ਕੋਈ ਘਟਨਾ ਨਹੀਂ ਵਾਪਰੀ | ਦੂਜੇ ਪਾਸੇ ਪੰਜਾਬ ਵਿਚ ਵੱਡੀ ਗਿਣਤੀ ਗੁਰਦੁਆਰਿਆਂ ਵਿਚ ਹਰ ਵੇਲੇ ਸੰਗਤ ਦੀ ਆਮਦ ਹੁੰਦੀ ਹੈ | ਇਸ ਦੇ ਬਾਵਜੂਦ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਨਿਤ ਦਿਨ ਵਾਪਰਦੀਆਂ ਹਨ | ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਿਛਲੀ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਬਣੇ ਹੋਏ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਅਮਲੀਜਾਮਾ ਪਹਿਨਾਉਣ ਵਿਚ ਨਾਕਾਮ ਰਹੀ ਹੈ |
ਪਿਛਲੀ ਖ਼ਬਰ 110 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਵਸ ਸੰਬੰਧੀ ਮੀਟਿੰਗ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।