28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਖ਼ਾਲਸਾ ਕਾਲਜ ਪਟਿਆਲਾ ਵਲੋਂ 'ਸਟੂਡੈਂਟ ਸਕੈਨਰ ਐਪ' ਦਾ ਆਗਾਜ਼

ਖ਼ਾਲਸਾ ਕਾਲਜ ਪਟਿਆਲਾ ਵਿਖੇ 'ਸਟੂਡੈਂਟ ਸਕੈਨਰ ਐਪ' ਦਾ ਆਗਾਜ਼ ਕੀਤੇ ਜਾਣ ਮੌਕੇ ਦਾ ਦਿ੍ਸ਼ | ਅਜੀਤ ਤਸਵੀਰ <br/> 15-07-2025
ਪਟਿਆਲਾ, 14 ਜੁਲਾਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਨੇ ਕੈਂਪਸ ਸੁਰੱਖਿਆ ਅਤੇ ਸਟੂਡੈਂਟ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 'ਸਟੂਡੈਂਟ ਸਕੈਨਰ ਐਪ' ਦਾ ਆਗਾਜ਼ ਕੀਤਾ ਹੈ | ਇਹ ਐਪ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ, ਐੱਸ.ਜੀ.ਪੀ.ਸੀ. ਸ੍ਰੀ ਅੰਮਿ੍ਤਸਰ ਸਾਹਿਬ ਦੁਆਰਾ ਜਾਰੀ ਕੀਤੀ ਗਈ | ਇਸ ਮੌਕੇ ਸੁਖਮਿੰਦਰ ਸਿੰਘ ਨੇ ਕਿਹਾ ਕਿ ਇਹ ਐਪ ਕਾਲਜ ਦੀ ਸੁਰੱਖਿਆ ਨੂੰ ਵਧਾਉਣ ਅਤੇ ਵਿਦਿਆਰਥੀਆਂ ਦੀ ਪਛਾਣ ਨੂੰ ਸਹੀ ਢੰਗ ਨਾਲ ਜਾਂਚਣ ਵਿੱਚ ਮਦਦ ਕਰੇਗੀ | ਉਨ੍ਹਾਂ ਨੇ ਐਪ ਵਰਤਣ ਲਈ ਸਿਖਲਾਈ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਐਪ ਦਾ ਸਹੀ ਢੰਗ ਨਾਲ ਉਪਯੋਗ ਹੋ ਸਕੇ | ਇਸ ਮੌਕੇ ਆਈ.ਟੀ. ਸੈੱਲ ਦੇ ਇੰਚਾਰਜ ਅਤੇ ਐਪ ਦੇ ਤਿਆਰ ਕਰਤਾ ਪ੍ਰੋ. ਗੁਰਪਾਲ ਸਿੰਘ ਨੇ ਐਪ ਦੇ ਫੀਚਰਸ ਸੰਬੰਧੀ ਦੱਸਿਆ ਕਿ ਐਪ ਵਿਚ ਰੋਲ ਨੰਬਰ-ਅਧਾਰਿਤ ਸਰਚ, ਬਾਹਰੀ ਵਿਅਕਤੀਆਂ ਦੀ ਐਂਟਰੀ 'ਤੇ ਫੋਟੋ ਕੈਪਚਰ, ਝੂਠੇ ਆਈਡੀ ਕਾਰਡ ਦੀ ਪਛਾਣ, ਕੈਂਪਸ ਸੁਰੱਖਿਆ ਮਾਨੀਟਰਿੰਗ ਅਤੇ ਚਿਹਰੇ ਪਹਿਚਾਣ ਰਾਹੀਂ ਆਦਿ ਸ਼ਾਮਲ ਹਨ | ਇਹ ਐਪ ਕਿਊ.ਆਰ. ਕੋਡ ਜਾਂ ਆਈ.ਡੀ. ਕਾਰਡ ਸਕੈਨ ਕਰਕੇ ਵਿਦਿਆਰਥੀਆਂ ਦੀਆਂ ਜਾਣਕਾਰੀਆਂ ਅਤੇ ਝੂਠੇ ਆਈਡੀ ਨੂੰ ਪਛਾਣ ਕੇ ਸੁਰੱਖਿਆ ਖ਼ਤਰੇ ਨੂੰ ਘਟਾਉਂਦੀ ਹੈ | ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਕਿਹਾ, ਸਟੂਡੈਂਟ ਸਕੈਨਰ ਐਪ ਖ਼ਾਲਸਾ ਕਾਲਜ ਪਟਿਆਲਾ ਲਈ ਇੱਕ ਮਹੱਤਵਪੂਰਨ ਕਦਮ ਹੈ | ਇਹ ਨਾ ਸਿਰਫ਼ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਸਗੋਂ ਵਿਦਿਆਰਥੀ ਅਤੇ ਸਟਾਫ਼ ਲਈ ਇੱਕ ਸੁਵਿਧਾਜਨਕ ਪ੍ਰਣਾਲੀ ਵੀ ਪ੍ਰਦਾਨ ਕਰੇਗਾ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਟੈਕਨਾਲੋਜੀ ਦੇ ਖੇਤਰ ਵਿੱਚ ਹਮੇਸ਼ਾ ਹੀ ਸਮੇਂ ਦੇ ਹਾਣੀ ਰਹੇ ਹਾਂ ਅਤੇ ਇਹ ਐਪ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਰੋਲ ਅਦਾ ਕਰੇਗੀ ਇਸ ਮੌਕੇ ਡਾ. ਜਸਲੀਨ ਕੌਰ, ਡਾ. ਹਰਵਿੰਦਰ ਕੌਰ, ਪ੍ਰੋ. ਸੰਦੀਪ ਕੌਰ ਚਹਿਲ, ਡਾ. ਇੰਦਰਬੀਰ ਕੌਰ, ਡਾ. ਰਵਿੰਦਰਜੀਤ ਸਿੰਘ ਅਤੇ ਕਾਲਜ ਸੁਪਰਡੈਂਟ ਰਵਿੰਦਰਜੀਤ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ 'ਚ ਕੇਸ ਦਰਜ ਅਗਲੀ ਖ਼ਬਰ ਗ੍ਰਾਮ ਪੰਚਾਇਤ ਧਨੌਰੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਿਯੋਗੀ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।