28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਨਿਗਮ ਹਦੂਦ 'ਚ ਲੱਗੇ ਕੂੜੇ ਦੇ ਢੇਰ ਪਰ ਕੂੜਾ ਚੁੱਕਣ ਲਈ ਲਿਆਂਦੇ ਨਵੇਂ ਵਾਹਨ ਖੜ੍ਹੇ ਨੇ ਜਿਉਂ ਦੇ ਤਿਉਂ

ਪਟਿਆਲਾ ਨਗਰ ਨਿਗਮ 'ਚ ਕੂੜਾ ਚੁੱਕਣ ਲਈ ਲਿਆਂਦੇ ਛੋਟੇ ਵਾਹਨ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਸ਼ਹਿਰ 'ਚ ਇਕ ਜਗ੍ਹਾ ਲੱਗੇ ਕੂੜਾ ਦਾ ਢੇਰ | ਤਸਵੀਰਾਂ : ਵਰੁਣ ਸੈਣੀ <br/> 15-07-2025
ਪਟਿਆਲਾ, 14 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਲੰਘੇ ਕੁਝ ਦਿਨਾਂ ਤੋਂ ਨਿਗਮ ਹਦੂਦ ਅੰਦਰ ਪੈਂਦੇ ਇਲਾਕੇ 'ਚ ਡਾਇਰੀਆ ਫੈਲਣ ਕਾਰਨ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਚੌਕੰਨੇ ਹੋਏ ਪਏ ਹਨ ਉੱਥੇ ਦੂਸਰੇ ਪਾਸੇ ਸ਼ਹਿਰ 'ਚ ਪਏ ਵੱਡੇ-ਵੱਡੇ ਸੜਿਆਂਦ ਮਾਰਦੇ ਗੰਦਗੀ ਦੇ ਢੇਰਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਜੋ ਮੁੱਖ ਸੜਕਾਂ ਦੇ ਨਾਲ-ਨਾਲ ਮੁਹੱਲਿਆਂ ਦੇ ਵਿਚ ਵੀ ਲੱਗੇ ਪਏ ਹਨ | ਸਫ਼ਾਈ ਨਾ ਹੋਣ ਕਾਰਨ ਅਤੇ ਮੌਜੂਦਾ ਸਮੇਂ ਬਣੇ ਹੁੰਮ੍ਹਸ ਭਰੇ ਵਾਤਾਵਰਨ 'ਚ ਕਿਸੇ ਹੋਰ ਬਿਮਾਰੀ ਦੇ ਫੈਲਣ ਤੋਂ ਵੀ ਨਾਗਰਿਕ ਭੈ-ਭੀਤ ਹਨ | ਨਗਰ ਨਿਗਮ ਕੋਲ ਮੌਜੂਦਾ ਸਮੇਂ ਸਫ਼ਾਈ ਕਰਮੀਆਂ ਦੀ ਨਫ਼ਰੀ ਵੀ ਠੀਕ ਦਸੀ ਜਾ ਰਹੀ ਹੈ | ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਲੰਘੇ ਦਿਨੀਂ 20 ਦੇ ਕਰੀਬ ਛੋਟੇ ਵਾਹਨ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਕੂੜਾ ਚੁੱਕਣ ਲਈ ਖ਼ਰੀਦੇ ਗਏ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਹਨ ਜਿਉਂ ਦੇ ਤਿਉਂ ਨਗਰ ਨਿਗਮ ਦੇ ਅਹਾਤੇ 'ਚ ਖੜ੍ਹੇ ਹਨ | ਜੇ ਇਨ੍ਹਾਂ ਵਾਹਨਾਂ ਦੀ ਲੋੜ ਨਹੀਂ ਸੀ ਤਾਂ ਇਹ ਕਿਉਂ ਖ਼ਰੀਦੇ ਗਏ ਜੇ ਲੋੜ ਹੈ ਤਾਂ ਇੱਥੇ ਕਿਉਂ ਖੜ੍ਹੇ ਹਨ, ਬਾਰੇ ਫਿਲਹਾਲ ਕੋਈ ਵੀ ਅਧਿਕਾਰੀ ਗੱਲ ਕਰਨ ਲਈ ਤਿਆਰ ਨਹੀਂ | ਨਿਗਮ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਲੰਘੀ ਸਰਕਾਰ ਵੇਲੇ ਵੀ ਵੱਡੀ ਗਿਣਤੀ 'ਚ ਛੋਟੇ- ਛੋਟੇ ਥ੍ਰੀਵੀਲਰ ਸੀਵਰੇਜ ਦੇ ਮੇਨਹੋਲ ਸਾਫ਼ ਕਰਨ ਅਤੇ ਕੂੜਾ ਚੁੱਕਣ ਲਈ ਖ਼ਰੀਦੇ ਗਏ ਸਨ ਜੋ ਮਹੀਨਿਆਂਬੱਧੀ ਇੱਥੇ ਖੜ੍ਹੇ ਖ਼ਰਾਬ ਹੋ ਗਏ ਸਨ | ਜੇ ਇਹ ਵਾਹਨ ਵੀ ਇਸੇ ਤਰ੍ਹਾਂ ਖੜ੍ਹੇ-ਖੜ੍ਹੇ ਖ਼ਰਾਬ ਹੋ ਗਏ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇੱਥੇ ਇਹ ਵੀ ਦੱਸਣਯੋਗ ਹੈ ਕਿ ਨਿਗਮ ਮੁਲਾਜ਼ਮ ਨੂੰ ਤਨਖ਼ਾਹਾਂ ਤੈਅ ਤਾਰੀਖ਼ ਤੋਂ ਪਛੜ ਕੇ ਮਿਲ ਰਹੀਆਂ ਹਨ | ਜਿਹੜੇ ਵੀ ਮੁਲਾਜ਼ਮ ਸੇਵਾਮੁਕਤ ਹੁੰਦੇ ਹਨ ਉਨ੍ਹਾਂ ਨੂੰ ਸੇਵਾਮੁਕਤੀ ਦੇ ਲਾਭ ਵੀ ਲੇਲ੍ਹੜੀਆਂ ਕਢਵਾ ਕੇ ਦਿੱਤੇ ਜਾਂਦੇ ਹਨ | ਜਿਸ ਪਿੱਛੇ ਨਿਗਮ ਖ਼ਜ਼ਾਨੇ 'ਚ ਲੋੜੀਂਦੀ ਰਕਮ ਦਾ ਨਾ ਹੋਣਾ ਦੱਸਿਆ ਜਾਂਦਾ ਹੈ | ਦੂਜੇ ਪਾਸੇ ਬੇਲੋੜੇ ਖ਼ਰਚੇ ਕਰ ਕੇ ਕਿਸ ਨੂੰ ਖ਼ੁਸ਼ ਕੀਤਾ ਜਾ ਰਿਹਾ ਹੈ ਇਹ ਵੀ ਪੜਤਾਲ ਦਾ ਵਿਸ਼ਾ ਹੈ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ ਗੈਰ-ਸੰਸਦੀ ਭਾਸ਼ਾ ਵਰਤਣ ਲਈ ਮੁਆਫੀ ਮੰਗਣ ਮੁੱਖ ਮੰਤਰੀ : ਬਿੱਟੂ ਭਾਦਸੋਂ ਅਗਲੀ ਖ਼ਬਰ 16 ਜੁਲਾਈ ਤੱਕ 8.5 ਲੱਖ ਬੂਟੇ ਲਗਾ ਕੇ ਪੰਜਾਬ ਨੂੰ ਹਰਾ ਭਰਿਆ ਬਣਾਇਆ ਜਾਵੇਗਾ-ਭੁਪਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।