16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਨੌਰ 'ਚ ਅਹਿੱਲਿਆ ਬਾਈ ਦੀ 300ਵੀਂ ਜੈਅੰਤੀ ਮਨਾਈ

ਅਜੀਤ ਡੈਸਕ 01-06-2025
ਸਨੌਰ, 31 ਮਈ (ਸੋਖਲ)-ਸਨੌਰ ਵਿਖੇ ਹਿੰਦੂ ਸਿੱਖ ਭਾਈਚਾਰਾ ਅਤੇ ਸਮਾਜਿਕ ਸੰਸਥਾਵਾਂ ਵਲੋਂ ਲੋਕ ਮਾਤਾ ਮਹਾਰਾਣੀ ਅਹਲਿਆ ਬਾਈ ਦੀ 300ਵੀਂ ਜੰਯਤੀ ਮਨਾਈ | ਇਸ ਮੌਕੇ ਪਰਮਵੀਰ ਸਿੰਘ ਸਨੌਰ ਮੰਡਲ ਪ੍ਰਧਾਨ ਨੇ ਮਹਾਰਾਣੀ ਅਹਲਿਆ ਬਾਈ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕੀ ਮਹਾਰਾਣੀ ਅਹਲਿਆ ਬਾਈ ਦਾ ਜੀਵਨ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ | ਜੋ ਉਨ੍ਹਾਂ ਨੇ ਭਾਰਤ ਦੇਸ ਦੇ ਸਮਾਜ ਦੇ ਲੋਕਾਂ ਵਾਸਤੇ ਕੀਤਾ | ਇਹ ਦੁਨੀਆ ਲਈ ਇਕ ਮਿਸਾਲ ਹੈ ਇਸ ਮੌਕੇ ਡਾ. ਰਜਿੰਦਰ ਸਿੰਘ ਨੇ ਲੋਕ ਮਾਤਾ ਮਹਾਰਾਣੀ ਅਹਲਿਆ ਬਾਈ ਦੇ ਜੀਵਨ ਬਾਰੇ ਸਨੌਰ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਅਹਲਿਆ ਬਾਈ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਅਤੇ ਸਾਨੂੰ ਆਪਣੇ ਦੇਸ ਦੀ ਉੱਨਤੀ ਅਤੇ ਤਰੱਕੀ ਲਈ ਸਾਡੇ ਦੇਸ ਦੀਆਂ ਮਹਿਲਾਵਾਂ ਨੂੰ ਸਮਾਜ ਵਿਚ ਖਾਸ ਉੱਚੇ ਦਰਜੇ ਦੀ ਥਾਂ ਦੇਣੀ ਚਾਹੀਦੀ ਹੈ | ਮਹਿਲਾਵਾਂ ਦੇਸ ਦਾ ਗੌਰਵ ਹਨ ਅਤੇ ਮਹਿਲਾਵਾਂ ਦੇ ਬਲੀਦਾਨ ਭਾਰਤ ਦੇਸ ਦੇ ਲੋਕਾਂ ਲਈ ਸੇਧ ਹਨ ਕਿ ਮਹਿਲਾਵਾਂ ਨੇ ਭਾਰਤ ਦੇਸ ਦੀ ਉੱਨਤੀ ਲਈ ਕਿੰਨਾ ਯੋਗਦਾਨ ਪਾਇਆ ਹੈ | ਇਸ ਮੌਕੇ ਨੀਰਜ ਸਨੌਰ, ਬੱਬੀ ਬਾਤਿਸ, ਰਜਤ ਬਾਤਿਸ, ਮਨੀਸ਼, ਮਨਦੀਪ ਸਿੰਘ, ਸਬਲਵੀਰ ਸਿੰਘ ਰਿੰਕੂ, ਗੁਰਪ੍ਰੀਤ ਸਿੰਘ, ਅਮਨਦੀਪ, ਹਰਮਨ ਢੋਟ ਸਨੌਰ, ਗੁਰਪ੍ਰੀਤ ਸਿੰਘ ਸੂਬੇਦਾਰ, ਮੇਜਰ ਭਗਵਾਨ ਸਿੰਘ, ਅਵਲਦਾਰ, ਗੁਰਪ੍ਰੀਤ ਸਿੰਘ, ਹਵਲਦਾਰ ਸੁਰਿੰਦਰ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ ,ਚਰਨ ਸਨੌਰ, ਮੰਗੀ ਵੈਦ ਤੇ ਹੋਰ ਮੌਜੂਦ ਹਨ |
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦਾ ਸੰਪੂਰਨਤਾ ਸਮਾਗਮ ਕਰਵਾਇਆ ਅਗਲੀ ਖ਼ਬਰ 400 ਲੀਟਰ ਲਾਹਣ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।