ਚੱਬਾ, 8 ਦਸੰਬਰ (ਜੱਸਾ ਅਨਜਾਣ)-ਬਲਾਕ ਸੰਮਤੀ ਚੋਣਾਂ ਵਿਚ ਵੱਖ-ਵੱਖ ਜ਼ੋਨਾਂ ਤੋਂ ਹਲਕਾ ਅਟਾਰੀ ਦੇ ਅਧੀਨ ਆਉਂਦੇ ਜ਼ੋਨ ਨੰ. 15 ਚੱਬਾ ਤੋਂ ਸਮਾਜ-ਸੇਵੀ ਸਟਾਲਣਜੀਤ ਸਿੰਘ ਵੜੈਚ ਸਰਬਸੰਮਤੀ ਨਾਲ ਬਲਾਕ ਸੰਮਤੀ ਮੈਂਬਰ ਚੁਣੇ ਗਏ | ਇਸ ਮੌਕੇ ਨਵਯੁਕਤ ਸੰਮਤੀ ਮੈਂਬਰ ਸਟਾਲਣਜੀਤ ਸਿੰਘ ਵੜੈਚ ਦਾ ਚੇਅਰਮੈਨ ਸੀਮਾ ਸੋਢੀ, ਸਰਪੰਚ ਪ੍ਰਤਾਪ ਸਿੰਘ ਚੱਬਾ , ਡਾ. ਸਤਵਿੰਦਰ ਸਿੰਘ ਭੁੱਲਰ, ਪਿ੍ੰਸ ਸੋਢੀ, ਪ੍ਰਧਾਨ ਗੁਰਚਰਨ ਸਿੰਘ, ਬਲਬੀਰ ਸਿੰਘ ਪੰਚ, ਜਗਰੂਪ ਸਿੰਘ, ਡਾ. ਸ਼ਰਨਜੀਤ ਸਿੰਘ, ਗੋਤਮ ਸੋਢੀ, ਅਮਨਦੀਪ ਸਿੰਘ ਪੰਚ, ਅੰਗਰੇਜ਼ ਸਿੰਘ ਨੰਬਰਦਾਰ, ਅਸ਼ਵਨੀ ਕੁਮਾਰ ਕਾਲੇ ਸ਼ਾਹ, ਦਿਲਬਾਗ ਸਿੰਘ, ਗੁਰਪ੍ਰਤਾਪ ਸਿੰਘ (ਤਿੰਨੇ ਸਾਬਕਾ ਸਰਪੰਚ), ਹਰਪਾਲ ਸਿੰਘ ਪੰਚ ਆਦਿ ਵਲੋਂ ਗੁਰੂ ਬਖ਼ਸ਼ਿਸ਼ ਸਿਰਪਾਓ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸਟਾਲਣਜੀਤ ਸਿੰਘ ਵੜੈਚ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਦਿਆਂ ਮੈਨੂੰ ਬਲਾਕ ਸੰੰਮਤੀ ਮੈਂਬਰ ਚੁਣਿਆ ਹੈ | ਇਸ ਮੌਕੇ ਦਵਿੰਦਰ ਸਿੰਘ ਪਿੰਕਾ, ਦਿਲਬਾਗ ਸਿੰਘ ਭੋਲਾ, ਬਲਦੇਵ ਸਿੰਘ, ਮਨਜੀਤ ਸਿੰਘ ਮੰਨਾ, ਮਾਸਟਰ ਰਘਬੀਰ ਸਿੰਘ, ਰੇਸ਼ਮ ਸਿੰਘ ਫੌਜੀ, ਰਵੀ ਰਾਮਬਾਣੀ, ਬੱਬੂ ਪਹਿਲਵਾਨ, ਕਾਬਲ ਸਿੰਘ, ਦਿਲਬਾਗ ਸਿੰਘ ਡੇਅਰੀ ਵਾਲੇ, ਸਾਜਨ ਰਾਮਬਾਣੀ, ਦਰਸ਼ਨ ਸਿੰਘ ਚੱਬਾ, ਬਖ਼ਸ਼ੀਸ਼ ਸਿੰਘ ਫੌਜੀ, ਸਿਮਰਜੀਤ ਸਿੰਘ, ਗੁਰਿੰਦਰਬੀਰ ਸਿੰਘ ਵਿਰਕ, ਸਰਬਜੀਤ ਸਿੰਘ, ਤਰਸੇਮ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |
ਜ਼ੋਨ ਚੱਬਾ ਤੋਂ ਸਟਾਲਣਜੀਤ ਸਿੰਘ ਵੜੈਚ ਸਰਬਸੰਮਤੀ ਨਾਲ ਬਣੇ ਬਲਾਕ ਸੰਮਤੀ ਮੈਂਬਰ
ਅਜੀਤ ਡੈਸਕ
09-12-2025