11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਦੇ 'ਆਪ' ਨਾਲ ਸੰਬੰਧਿਤ 9 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

ਅਜੀਤ ਡੈਸਕ 07-12-2025

ਵਿਧਾਇਕ ਧਾਲੀਵਾਲ ਨੇ ਚੋਣ ਜਿੱਤਣ ਵਾਲੇ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ
ਅਜਨਾਲਾ, ਜਗਦੇਵ ਕਲਾਂ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਸ਼ਰਨਜੀਤ ਸਿੰਘ ਗਿੱਲ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਦੇ 9 ਜ਼ੋਨਾਂ ਵਿਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਪੇਪਰ ਰੱਦ ਹੋਣ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸੰਬੰਧਿਤ 9 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ | 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਨੰਬਰ 1 ਗੱਗੋਮਾਹਲ ਤੋਂ ਪਾਰਟੀ ਉਮੀਦਵਾਰ ਸਵਿੰਦਰ ਕੌਰ ਪਤਨੀ ਸਰਪੰਚ ਜਸਵੰਤ ਸਿੰਘ ਪਹਿਲਵਾਨ ਗੱਗੋਮਾਹਲ, ਜ਼ੋਨ ਨੰਬਰ 3 ਡੱਲਾ ਰਾਜਪੂਤਾਂ ਤੋਂ ਸੇਮਾ ਸਿੰਘ, ਜ਼ੋਨ ਨੰਬਰ 7 ਤੋਂ ਚੱਕ ਔਲ਼ ਤੋਂ ਸਰਪੰਚ ਸਰਬਜੀਤ ਸਿੰਘ, ਜ਼ੋਨ ਨੰਬਰ 8 ਨੰਗਲ ਵੰਝਾਂਵਾਲਾ ਤੋਂ ਹਰਮਨਜੀਤ ਸਿੰਘ, ਜ਼ੋਨ ਨੰਬਰ 10 ਪੰਡੋਰੀ ਸੁੱਖਾ ਸਿੰਘ ਤੋਂ ਨੌਜਵਾਨ ਆਗੂ ਲਵਕਰਨ ਸਿੰਘ ਭੱਖਾ ਅਤੇ ਬਲਾਕ ਸੰਮਤੀ ਰਮਦਾਸ ਦੇ ਜ਼ੋਨ 3 ਨੰਗਲ ਸੋਹਲ ਤੋਂ ਪਰਮਜੀਤ ਕੌਰ, ਜ਼ੋਨ ਨੰਬਰ 10 ਵਿਛੋਆ ਤੋਂ ਰਜਿੰਦਰ ਸਿੰਘ, ਜ਼ੋਨ ਨੰਬਰ 13 ਤਲਵੰਡੀ ਨਾਹਰ ਤੋਂ ਪਲਵਿੰਦਰ ਸਿੰਘ ਅਤੇ ਜ਼ੋਨ ਨੰਬਰ 15 ਝੰਡੇਰ ਤੋਂ ਨਿਰਮਲ ਕੌਰ ਬਿਨਾਂ ਮੁਕਾਬਲਾ ਚੋਣ ਜਿੱਤੇ ਹਨ | ਉਨ੍ਹਾਂ ਬਿਨਾਂ ਮੁਕਾਬਲਾ ਜੇਤੂ ਰਹੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਇੱਕ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਚੋਣਾਂ ਦਾ ਬਾਈਕਾਟ ਕਾਰਨ ਸਬੰਧੀ ਸਵਾਲ ਪੁੱਛਣ ਤੇ ਵਿਧਾਇਕ ਸ. ਧਾਰੀਵਾਲ ਨੇ ਕਿਹਾ ਕਿ ਇਨ੍ਹਾਂ ਨੂੰ ਉਕਤ ਚੋਣਾਂ ਲੜਨ ਲਈ ਉਮੀਦਵਾਰ ਹੀ ਨਹੀਂ ਲੱਭੇ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਓ.ਐੱਸ.ਡੀ ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਅਮਿੱਤ ਔਲ਼, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਪ੍ਰਧਾਨ ਅਮਰ ਸੰਧੂ ਵੰਝਾਂਵਾਲਾ, ਸਰਪੰਚ ਸ਼ੇਰ ਸਿੰਘ ਅਵਾਣ, ਸਰਪੰਚ ਧਨਵੰਤ ਸਿੰਘ ਸਹਿੰਸਰਾ, ਭੁਪਿੰਦਰ ਸਿੰਘ ਮਾਣਾ, ਸ਼ੇਰ ਸਿੰਘ ਭੁੱਲਰ ਪੰਡੋਰੀ, ਸਰਪੰਚ ਲਵਪ੍ਰੀਤ ਸਿੰਘ ਹਰੜ, ਸਰਪੰਚ ਰਾਜਵਿੰਦਰ ਸਿੰਘ ਰਾਜਾ ਪੰਜਗਰਾਈਆਂ, ਬਲਾਕ ਪ੍ਰਧਾਨ ਸਾਹਿਬ ਸਿੰਘ ਫ਼ੌਜੀ ਰਾਏਪੁਰ, ਪ੍ਰਧਾਨ ਰਘੂ ਸਾਰੰਗਦੇਵ, ਰਾਜਬੀਰ ਸਿੰਘ ਮੋਹਨ ਭੰਡਾਰੀਆਂ ਅਤੇ ਬਿਕਰਮਜੀਤ ਸਿੰਘ ਨੰਗਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਰਈਆ ਦੇ 25 ਜ਼ੋਨਾਂ 'ਚੋਂ 6 ਜ਼ੋਨਾਂ 'ਚ ਵਿਰੋਧੀਆਂ ਦੇ ਕਾਗਜ਼ ਰੱਦ ਅਗਲੀ ਖ਼ਬਰ ਹਾਰ ਦੇ ਡਰੋਂ ਚੋਣਾਂ ਛੱਡ ਭੱਜੇ ਕਾਂਗਰਸੀ -ਵਿਧਾਇਕ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।