11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਾਰ ਦੇ ਡਰੋਂ ਚੋਣਾਂ ਛੱਡ ਭੱਜੇ ਕਾਂਗਰਸੀ -ਵਿਧਾਇਕ ਧਾਲੀਵਾਲ

ਅਜੀਤ ਡੈਸਕ 07-12-2025
ਗੱਗੋਮਾਹਲ/ਅਜਨਾਲਾ, 6 ਦਸੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)- ਚੋਣਾਂ ਦਾ ਬਾਈਕਾਟ ਦੇ ਮੁੱਦੇ 'ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਬਾਈਕਾਟ ਨਹੀਂ ਸਗੋਂ ਹਾਰ ਦੇ ਡਰੋਂ ਛੱਡ ਕੇ ਭੱਜ ਗਏ ਹਨ | ਵਿਧਾਨ ਸਭਾ ਹਲਕਾ ਅਜਨਾਲਾ 'ਚ ਕੋਈ ਵੀ ਧੱਕਾ ਨਹੀਂ ਹੋਇਆ ਜਦੋਂ ਉਨ੍ਹਾਂ ਪਾਸੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਉਸ ਦੇ ਭਤੀਜੇ ਖਿਲਾਫ ਮਾਮਲਾ ਦਰਜ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਗੁੰਡਾਗਰਦੀ ਕਰੋਗੇ ਤਾਂ ਕਾਨੂੰਨ ਆਪਣਾ ਕੰਮ ਕਰੇਗਾ | ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਹਰ ਹਾਲ ਵਿਚ ਸਖਤੀ ਹੋਵੇਗੀ | ਧਾਲੀਵਾਲ ਨੇ ਕਿਹਾ ਕਿ 5 ਬੰਦਿਆਂ ਨੂੰ ਬੁਰੀ ਤਰ੍ਹਾਂ ਵੱਢ ਕੇ ਹਸਪਤਾਲ ਪਹੁੰਚਾ ਦਿੱਤਾ, ਜਿੱਥੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਫਿਰ ਪਰਚਾ ਕਿਉਂ ਨਹੀ ਹੋਵੇਗਾ | ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 4 ਸਾਲਾ ਕਾਰਜਕਾਲ ਦੌਰਾਨ ਪੰਜਾਬ ਦੀ ਤਰੱਕੀ, ਲੋਕ ਭਲਾਈ ਸਕੀਮਾਂ ਤੇ ਆਪਣੇ ਕੀਤੇ ਵਾਅਦਿਆਂ ਮੁਤਾਬਿਕ ਹਰੇਕ ਕਾਰਜ ਸੰਪੂਰਨਤਾ ਸਹਿਤ ਨੇਪਰੇ ਚਾੜ੍ਹਨ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਨੀਤੀ ਸੰਤੁਸ਼ਟ ਹਨ | ਇਸੇ ਕਰਕੇ ਵਿਰੋਧੀ ਚੋਣਾਂ ਛੱਡ ਭੱਜ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਜਸਪਾਲ ਸਿੰਘ ਢਿੱਲੋ, ਮਾ: ਸਰਫਰਾਜ ਸਿੰਘ ਕੋਟਲੀ ਅੰਬ, ਬਲਦੇਵ ਸਿੰਘ ਵਿਰਕ, ਤੇਜਬੀਰ ਸਿੰਘ ਵਿਰਕ ਤੇ ਸਰਬਜੀਤ ਸਿੰਘ ਤੋਂ ਇਲਾਵਾ ਕੁਝ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਦੇ 'ਆਪ' ਨਾਲ ਸੰਬੰਧਿਤ 9 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਅਗਲੀ ਖ਼ਬਰ ਧੱਕੇਸ਼ਾਹੀ ਨਾਲ ਚੋਗਾਵਾਂ ਤੇ ਹਰਸ਼ਾ ਛੀਨਾ ਤੋਂ ਅਕਾਲੀ ਦਲ ਦੀਆਂ ਨਾਮਜ਼ਦਗੀਆਂ ਕੀਤੀਆਂ ਰੱਦ : ਲੋਪੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।