15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨੌਜਵਾਨਾਂ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਕਾਰਨ ਮਾਪੇ ਚਿੰਤਤ-ਐਡਵੋਕੇਟ ਬਾਠ, ਐਡਵੋਕੇਟ ਢਿੱਲੋਂ

ਅਜੀਤ ਡੈਸਕ 06-12-2025
ਸਠਿਆਲਾ, 5 ਦਸੰਬਰ (ਜਗੀਰ ਸਿੰਘ ਸਫਰੀ)- ਅੱਜ ਪੂਰਾ ਪੰਜਾਬ ਨਸ਼ੇ ਦੇ ਸੰਕਟ ਨਾਲ ਜੂਝ ਰਿਹਾ ਅਤੇ ਨੌਜਵਾਨਾਂ 'ਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਕਾਰਨ ਮਾਪਿਆਂ 'ਚ ਬਹੁਤ ਹੀ ਗੰਭੀਰ ਚਿੰਤਾ ਵਿਸ਼ਾ ਬਣਿਆ ਹੋਇਆ ਹੈ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਵਾ ਬਾਰ ਐਸੋਸ਼ੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਬਾਠ ਤੇ ਐਡਵੋਕੇਟ ਸਰਬਜੀਤ ਸਿੰਘ ਢਿੱਲੋਂ ਭਲਾਈਪੁਰ ਪੁਰਬਾ ਨੇ 'ਅਜੀਤ' ਨਾਲ ਕਰਦਿਆਂ ਕਿਹਾ ਹੈ ਕਿ ਇਹ ਉਹ ਨੌਜਵਾਨ ਪੀੜੀ ਹੈ ਜਿਸ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ ਪਰ ਉਹ ਨਸ਼ਿਆਂ ਦੂੀ ਦਲ- ਦਲ 'ਚ ਧੱਸਦੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਤੇ ਨਸ਼ੇ ਦੀ ਆਦਤ ਨਾਲ ਜਿਥੇ ਦੇਸ਼ ਦੇ ਨੌਜਵਾਨਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ ਉੱਥੇ ਹੀ ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਨਾਲ ਬੁੱਢੇ ਮਾਤਾ-ਪਿਤਾ ਦਾ ਸਹਾਰਾ ਖੁੱਸ ਰਿਹਾ ਹੈ ਤੇ ਬੱਚੇ ਅਨਾਥ ਹੋ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤ੍ਰਸਾਦੀ ਹੈ ਕਿ ਇਕ ਪਾਸੇ ਨਸ਼ੇੜੀ ਨਸ਼ੇ ਦੀ ਵੱਧ ਵਰਤੋਂ ਕਰ ਕੇ ਮਰ ਰਹੇ ਹਨ, ਦੂਜੇ ਪਾਸੇ ਨਸ਼ੇ ਦੇ ਭੈੜੇ ਅਸਰ ਕਾਰਨ ਹਿੰਸਕ ਹੋ ਕੇ ਆਪਣੇ ਹੀ ਪਰਿਵਾਰਕ ਮੈਂਬਰ ਦੀ ਹੱਤਿਆ, ਕੁੱਟਮਾਰ ਆਦਿ ਤੱਕ ਕਰ ਰਹੇ ਹਨ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ |
ਪਿਛਲੀ ਖ਼ਬਰ ਹਰਭਜਨ ਸਿੰਘ ਈ.ਟੀ.ਓ. ਨੇ ਰਜਵੰਤ ਕੌਰ ਉਦੋ ਨੰਗਲ ਨੂੰ ਬਲਾਕ ਸੰਮਤੀ ਚੋਣ ਲੜਨ ਲਈ ਦਿੱਤੀ ਹਰੀ ਝੰਡੀ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚ ਮਾਮੂਲੀ ਤਕਰਾਰ ਉਪਰੰਤ ਜੇਲ੍ਹ 'ਚ ਬੰਦ 2 ਸਕੇ ਭਰਾਵਾਂ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।