16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਨਰਲ ਮੁਫਤ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 04-12-2025
ਰਈਆ, 3 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਅਕਾਲ ਹਸਪਤਾਲ ਰਈਆ ਵਲੋਂ ਜਨਰਲ ਮੁਫਤ ਮੈਡੀਕਲ ਕੈਂਪ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਅਤੇ ਸਮਾਜ ਸੇਵਕ ਸਭਾ ਰਈਆ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਨਿਰੰਜਨਪੁਰ ਵਿਖੇ ਲਗਵਾਇਆ ਗਿਆ | ਕੈਂਪ ਦੌਰਾਨ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਚੈਕਅੱਪ ਕੀਤਾ, ਈ. ਸੀ. ਜੀ., ਸੂਗਰ, ਬੀ. ਪੀ. ਆਦਿ ਦਾ ਟੈਸਟ ਮੁਫਤ ਕੀਤਾ ਅਤੇ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਕੈਂਪ ਵਿਚ 100 ਦੇ ਕਰੀਬ ਮਰੀਜ਼ਾਂ ਵਲੋਂ ਲਾਭ ਪ੍ਰਾਪਤ ਕੀਤਾ ਗਿਆ | ਬਿਕਰਮਜੀਤ ਸਿੰਘ ਬੈਂਕ ਮੈਨੇਜਰ, ਗੁਰਸ਼ਰਨ ਸਿੰਘ ਲਾਡੀ ਸਾਬਕਾ ਸਰਪੰਚ ਵਲੋਂ ਕੈਂਪ ਦੀ ਸੇਵਾ ਸ਼ਰਧਾ ਪੂਰਵਕ ਨਿਭਾਈ ਗਈ | ਇਸ ਮੌਕੇ ਰਾਜਿੰਦਰ ਸਿੰਘ ਸਹੋਤਾ ਆਪ ਆਗੂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸਮਾਜ ਸੇਵੀ ਸੁਖਵਿੰਦਰ ਸਿੰਘ ਮੱਤੇਵਾਲ, ਤਰਸੇਮ ਸਿੰਘ ਵਲੋਂ ਕੈਂਪ ਦੀ ਮੇਵਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਡਾ. ਸਾਹਿਬਾਨ ਦਾ ਸਨਮਾਨ ਕੀਤਾ | ਕੈਂਪ ਵਿਚ ਜਸਪਾਲ ਸਿੰਘ ਸਰਪੰਚ ਨਿਰੰਜਨਪੁਰ, ਜਸਵੰਤ ਸਿੰਘ ਤਹਿਸੀਲਦਾਰ, ਗਿਆਨ ਸਿੰਘ, ਪ੍ਰਧਾਨ ਜਗਤਾਰ ਸਿੰਘ, ਮੇਵਾ ਸਿੰਘ, ਸੰਦੀਪ ਕੁਮਾਰ ਬੌਬੀ, ਚੰਦਰ ਭੂਸ਼ਣ ਪਟਵਾਰੀ, ਬਲਦੇਵ ਸਿੰਘ ਰੰਧਾਵਾ, ਗੁਰਦਿਆਲ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ |
ਪਿਛਲੀ ਖ਼ਬਰ ਐੱਫ.ਆਈ.ਆਰ. ਦੀਆਂ ਕਾਪੀਆਂ ਸਾੜ ਕੇ ਕੀਤਾ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪਿੰਡ ਢੰਡਾਲ ਦਾ ਮੌਜੂਦਾ ਸਰਪੰਚ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।