ਮਜੀਠਾ, 2 ਦਸੰਬਰ (ਜਗਤਾਰ ਸਿੰਘ ਸਹਿਮੀ)-ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿੱਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਤਹਿਤ ਐੱਸ. ਸੀ. ਈ. ਆਰ. ਟੀ. ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀ ਕੁਵਿੱਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਖੰਨਾ ਦੇ ਮਾਰਗ ਦਰਸ਼ਨ ਅਧੀਨ, ਬੀ. ਐਨ. ਓ. ਮਜੀਠਾ-1 ਅਤੇ ਪਿ੍ੰਸੀਪਲ ਨਾਗਕਲਾਂ ਵਰੁਣ ਕੁਮਾਰ ਦੀ ਅਗਵਾਈ ਹੇਠ ਕੋਆਰਡੀਨੇਟਰ ਡਾ. ਪੂਰਨਿਮਾ ਅਤੇ ਬੀਆਰਸੀ ਅਜੇਪਾਲ ਦੀ ਸਹਾਇਤਾ ਨਾਲ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਛੇਵੀਂ ਤੋਂ 8ਵੀਂ ਜਮਾਤ ਵਰਗ ਵਿਚ 22 ਸਕੂਲਾਂ ਦੇ 66 ਵਿਦਿਆਰਥੀਆਂ ਨੇ ਹਿੱਸਾ ਲਿਆ, ਜਦਕਿ ਨੌਵੀ-ਦਸਵੀਂ ਜਮਾਤ ਦੇ ਵਰਗ ਵਿਚ 11 ਸਕੂਲਾਂ ਦੇ 22 ਵਿਦਿਆਰਥੀ ਸ਼ਾਮਿਲ ਹੋਏ | ਪਹਿਲਾਂ ਸਾਰੀਆਂ ਟੀਮਾਂ ਦਾ ਲਿਖਤੀ ਸਕਰੀਨਿੰਗ ਟੈਸਟ ਲਿਆ ਗਿਆ ਜਿਸ ਵਿਚੋਂ ਛੇਵੀਂ ਤੋਂ 8ਵੀਂ ਦੇ ਸੱਤ ਅਤੇ ਨੌਵੀ-ਦਸਵੀਂ ਦੇ ਪੰਜ ਚੁਣੀਂਦਾ ਟੀਮਾਂ ਨੂੰ ਮੁੱਖ ਕਵਿੱਜ਼ ਰਾਊਾਡ ਲਈ ਚੁਣਿਆ ਗਿਆ | ਕਵਿੱਜ਼ ਦੇ ਰਾਊਾਡ ਮੈਥ, ਸਾਇੰਸ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ 'ਤੇ ਆਧਾਰਿਤ ਸਨ | ਨਤੀਜਿਆਂ ਅਨੁਸਾਰ ਛੇਵੀਂ ਤੋਂ 8ਵੀਂ ਵਰਗ ਵਿਚ ਸਰਕਾਰੀ ਮਿਡਲ ਸਕੂਲ ਨੰਗਲ ਪੰਨੂਆ ਨੇ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ ਮਰੜ੍ਹੀ ਕਲਾਂ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਲੁੱਧੜ ਨੇ ਤੀਸਰਾ ਸਥਾਨ ਹਾਸਿਲ ਕੀਤਾ | ਨੌਵੀਂ-ਦਸਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਚੇਤਨਪੁਰਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਨੇ ਤੀਸਰਾ ਸਥਾਨ ਜਿੱਤਿਆ | ਜੇਤੂ ਵਿਦਿਆਰਥੀਆਂ ਨੂੰ ਸ਼ੀਲਡਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਗਾਈਡ ਅਧਿਆਪਕਾਂ ਅਤੇ ਹਿਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ | ਕੋਆਰਡੀਨੇਟਰ ਬੀਆਰਸੀ ਅਤੇ ਅਜੇਪਾਲ ਨੂੰ ਵੀ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰ੍ਰ: ਗੁਰਪ੍ਰਤਾਲ ਸਿੰਘ ਬੇਪਾਰਾਏ, ਮੈਡਮ ਤਜਿੰਦਰ ਕੌਰ, ਜੋਤੀ ਬਾਲਾ, ਰਵਨੀਤ ਕੌਰ, ਅਮਨਦੀਪ ਕੌਰ ਅਤੇ ਰੁਪਿੰਦਰ ਕੌਰ ਆਦਿ ਨੂੰ ਵੀ ਇਸ ਮਾਣ ਸਮਾਰੋਹ ਵਿਚ ਸਰਟੀਫਿਕੇਟ ਭੇਂਟ ਕੀਤੇ ਗਏ |