ਮਜੀਠਾ, 2 ਦਸੰਬਰ (ਮਨਿੰਦਰ ਸਿੰਘ ਸੋਖੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਦੂਸਰਾ ਦਿਨ ਸੀ, ਪੰਚਾਇਤ ਸੰਮਤੀ ਮਜੀਠਾ ਨੂੰ ਦੋ ਜ਼ੋਨਾਂ ਵਿਚ ਵੰਡਿਆ ਗਿਆ ਹੈ | ਜਿਸ ਦੇ ਚਲਦਿਆਂ ਅੱਜ ਮਜੀਠਾ ਜ਼ੋਨ ਇਕ ਵਾਸਤੇ ਅੱਜ ਦੂਸਰੇ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਨਹੀਂ ਭਰੇ | ਜਦ ਕਿ ਮਜੀਠਾ ਜ਼ੋਨ ਦੋ ਵਾਸਤੇ ਸਿਰਫ ਇਕ ਉਮੀਦਵਾਰ ਐੱਸ. ਸੀ. ਕੈਟਾਗਰੀ ਵਾਸਤੇ ਬਲਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਖੁਸ਼ਦਿਲ ਸਿੰਘ ਸਾਹਮਣੇ ਪੇਸ਼ ਕੀਤੇ |