14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਭੋਗ 'ਤੇ ਵਿਸ਼ੇਸ਼ ਮਿਹਨਤੀ ਤੇ ਪ੍ਰਮਾਤਮਾ 'ਤੇ ਭਰੋਸਾ ਰੱਖਣ ਵਾਲੇ ਨੇਕ ਇਨਸਾਨ ਸਨ ਰਾਮ ਸਿੰਘ ਚਵਿੰਡਾ ਦੇਵੀ

ਅਜੀਤ ਡੈਸਕ 22-11-2025
ਚਵਿੰਡਾ ਦੇਵੀ-ਦੁਨੀਆਦਾਰੀ ' ਚ ਵਿਚਰਨ ਵਾਲੇ ਰਾਮ ਸਿੰਘ ਚਵਿੰਡਾ ਦੇਵੀ ਨੇ ਹਮੇਸ਼ਾਂ ਮਿਹਨਤ ਤੇ ਪ੍ਰਮਾਤਮਾ 'ਤੇ ਭਰੋਸਾ ਰੱਖਣ ਦੇ ਨਾਲ ਪਰਿਵਾਰ ਨੂੰ ਅੱਗੇ ਤੋਰਦਿਆਂ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ | ਸ. ਰਾਮ ਸਿੰਘ ਦਾ ਜਨਮ 1 ਜੁਲਾਈ 1936 ਨੂੰ ਪਿਤਾ ਸਵ. ਸ. ਪਾਲ ਸਿੰਘ ਦੇ ਘਰ ਮਾਤਾ ਗੰਗੋ ਦੀ ਕੁੱਖੋਂ ਪਿੰਡ ਚਵਿੰਡਾ ਦੇਵੀ ਵਿਖੇ ਹੋਇਆ | ਵੱਡੇ ਪਰਿਵਾਰ ਜਿਸ ਵਿਚ 5 ਭਰਾ ਅਤੇ 4 ਭੈਣਾਂ ਦੀ ਜ਼ਿੰਮੇਵਾਰੀ ਹੋਣ ਕਰਕੇ ਭਾਵੇਂ ਉਹ ਬਹੁਤਾ ਪੜ੍ਹੇ ਲਿਖੇ ਨਹੀਂ ਸਨ, ਪਰ ਜ਼ਿੰਦਗੀ ਨੂੰ ਜਿਊਣ ਦੀ ਉਹ ਪੂਰੀ ਸੂਝ-ਬੂਝ ਰੱਖਦੇ ਸਨ ਜਿਸ ਕਰਕੇ ਹੀ ਉਨ੍ਹਾਂ ਨੇ ਆਪਣੀ ਅਗਲੀ ਪੀੜੀ 'ਚ ਦੋ ਲੜਕੇ ਅਤੇ ਪੰਜ ਲੜਕੀਆਂ ਨੂੰ ਆਪਣੀ ਹੈਸੀਅਤ ਮੁਤਾਬਕ ਸਮਾਜ 'ਚ ਵਿਚਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਿਸ ਵਿਚ ਉਹ ਕਾਮਯਾਬ ਵੀ ਹੋਏ | ਸ. ਰਾਮ ਸਿੰਘ ਦੀ ਧਰਮ ਪਤਨੀ ਸਵ: ਸਵਰਨ ਕੌਰ ਭਾਵੇਂ ਅੱਜ ਤੋਂ ਕਰੀਬ 25 ਸਾਲ ਪਹਿਲਾਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਪਰ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਕਜੁੱਟ ਰੱਖਣ 'ਚ ਸਫਲਤਾ ਹਾਸਿਲ ਕੀਤੀ | ਰਾਮ ਸਿੰਘ ਦੇ ਵੱਡੇ ਪੁੱਤਰ ਪਲਵਿੰਦਰ ਸਿੰਘ ਦੇ ਦੋ ਬੱਚੇ ਗਗਨਦੀਪ ਸਿੰਘ ਤੇ ਲਵਪ੍ਰੀਤ ਸਿੰਘ ਆਪਣਾ ਚੰਗਾ ਕਾਰੋਬਾਰ ਕਰ ਰਹੇ ਹਨ ਅਤੇ ਛੋਟੇ ਸਪੁੱਤਰ ਪੱਤਰਕਾਰ ਰਾਜਬੀਰ ਸਿੰਘ ਨੇ ਜਿੱਥੇ ਆਪਣੇ ਇਲਾਕੇ ਵਿਚ ਸਿਆਸੀ, ਸਮਾਜਿਕ ਤੇ ਧਾਰਮਿਕ ਖੇਤਰ ਵਿਚ ਆਪਣਾ ਅਤੇ ਪਰਿਵਾਰ ਦਾ ਮਾਣ ਵਧਾਇਆ ਉੱਥੇ ਉਨ੍ਹਾਂ ਦੇ ਸਪੁੱਤਰ ਭਾਈ ਮਹੁੱਬਤਬੀਰ ਸਿੰਘ ਯੂ. ਐੱਸ .ਏ. (ਅਮਰੀਕਾ) ਵਿਚ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਡਿਗਰੀ ਕਰ ਰਿਹਾ ਹੈ ਤੇ ਨਾਲ ਹੀ ਗੁਰੂ ਘਰ ਵਿਚ ਕੀਰਤਨ ਵਜੋਂ ਵੀ ਸੇਵਾ ਨਿਭਾ ਰਿਹਾ ਹੈ | ਇਸ ਹੱਸਦੇ ਵੱਸਦੇ ਪਰਿਵਾਰ ਨੂੰ ਇੱਕ ਦਿਨ ਅਚਾਨਕ ਸ. ਰਾਮ ਸਿੰਘ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਸ਼ਰਧਾਂਜਲੀ ਸਮਾਰੋਹ ਕਮਿਊਨਿਟੀ ਹਾਲ ਚਵਿੰਡਾ ਦੇਵੀ, ਨੇੜੇ ਮਾਤਾ ਦੇ ਮੰਦਰ ਚਵਿੰਡਾ ਦੇਵੀ ਵਿਖੇ ਅੱਜ ਮਿਤੀ 22 ਨਵੰਬਰ 2024 ਦਿਨ ਸ਼ਨੀਵਾਰ ਦੁਪਹਿਰ 12 ਤੋਂ 1 ਵਜੇ ਹੋਵੇਗੀ |
-ਸਤਪਾਲ ਸਿੰਘ ਢੱਡੇ
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ 47 ਪਿੰਡਾਂ ਦੇ 2355 ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 9.5 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇ ਮਨਜ਼... ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ 'ਚ ਲਗਾਏ ਹੋਰਡਿੰਗ ਉਤਾਰੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।