23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਮਾਜ ਸੇਵਕ ਸਭਾ ਵਲੋਂ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਸਮਾਗਮ ਕਰਵਾਇਆ

ਅਜੀਤ ਡੈਸਕ 21-11-2025
ਰਈਆ, 20 ਨਵੰਬਰ (ਸ਼ਰਨਬੀਰ ਸਿੰਘ ਕੰਗ)- ਕਾਰਜ ਸਾਧਕ ਅਫਸਰ ਨਗਰ ਪੰਚਾਇਤ ਰਈਆ ਅਨਿਲ ਚੋਪੜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੈਨਟਰੀ ਇੰਸਪੈਕਟਰ ਸੰਦੀਪ ਸਿੰਘ, ਸੈਨੀਟੇਸ਼ਨ ਇੰਚਾਰਜ ਬਚਿੱਤਰ ਸਿੰਘ ਦੀ ਅਗਵਾਈ ਹੇਠ ਸਮਾਜ ਸੇਵਕ ਸਭਾ ਰਈਆ ਵਲੋਂ ਚਲਾਏ ਜਾ ਰਹੇ 'ਸਵੱਛਤਾ ਹੀ ਸੇਵਾ' ਪ੍ਰੋਗਰਾਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਰਈਆ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਗਰ ਪੰਚਾਇਤ ਰਈਆ ਵਲੋਂ ਕੁਲਵਿੰਦਰ ਕੌਰ ਸੀ.ਐੱਫ, ਕੋਮਲ ਪ੍ਰੀਤ ਕੌਰ, ਸੁਖਵਿੰਦਰ ਕੌਰ ਮੋਟੀਵੇਟਵ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਕੌਰ ਸੀ.ਐੱਫ ਵਲੋਂ ਸਿੰਗਲ ਯੂਜ਼ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ | ਸ਼ਹਿਰ ਨੂੰ ਸਵੱਛ ਰੱਖਣ ਲਈ ਯੋਗਦਾਨ ਪਾਉਣ ਲਈ ਕਿਹਾ | ਇਸ ਮੌਕੇ ਸੁਖਵਿੰਦਰ ਸਿੰਘ ਮੱਤੇਵਾਲ ਵਲੋਂ ਬੱਚਿਆਂ ਨੂੰ ਸਕੂਲ ਅਤੇ ਘਰ ਵਿਚ ਕੂੜਾ ਡਸਟਬਿਨ ਵਿਚ ਪਾਉਣ ਲਈ ਅਤੇ ਪਾਣੀ ਨੂੰ ਬਚਾਉਣ ਲਈ ਪ੍ਰੇਰਿਆ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਰਾਕੇਸ਼ ਕੁਮਾਰ ਨੇ ਨਿਭਾਈ | ਇਸ ਮੌਕੇ ਭਾਈ ਦਵਿੰਦਰ ਸਿੰਘ ਨਿਰਮਾਣ, ਜੱਸਾ ਸਿੰਘ, ਸੰਦੀਪ ਸਿੰਘ ਬੌਬੀ, ਇੰਦਰ ਮੋਹਨ ਸ਼ਰਮਾ, ਚੰਦਰ ਭੂਸ਼ਣ, ਬਲਦੇਵ ਸਿੰਘ ਰੰਧਾਵਾ ਹਾਜ਼ਰ ਸਨ | ਇਸ ਮੌਕੇ ਹੈੱਡ ਟੀਚਰ ਮੋਨਿਕਾ ਬੇਦੀ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ |
ਪਿਛਲੀ ਖ਼ਬਰ ਆਈ.ਐਫ.ਐਫ.ਆਈ. ਵਿਚ ਦਿਖਾਈਆਂ ਜਾਣਗੀਆਂ 'ਉਮਰਾਓ ਜਾਨ' ਅਤੇ 'ਪਿਆਸਾ' ਵਰਗੀਆਂ ਕਲਾਸਿਕ ਫ਼ਿਲਮਾਂ <br/> ਅਗਲੀ ਖ਼ਬਰ ਫਜਲਾਂ ਦੀ ਮਾਂ ਮਰੀਅਮ ਦੀ ਸਾਲਾਨਾ ਈਦ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।