24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੀਆਂ ਸੰਗਤਾਂ ਲਈ ਕੀਤੇ ਢੁਕਵੇਂ ਪ੍ਰਬੰਧ: ਬਾਬਾ ਸਰਦਾਰਾ ਸਿੰਘ ਗੁਰੂ ਘਰ ਦੇ ਪ੍ਰੇਮੀ ਸੇਵਾਦਾਰਾਂ ਦੀਆਂ ਲਗਾਈਆਂ ਡਿਉੂਟੀਆਂ

ਅਜੀਤ ਡੈਸਕ 21-11-2025
ਜੇਠੂਵਾਲ, 20 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਕਾਰਸੇਵਾ ਵਾਲੇ ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੱਡੀ ਵਾਲਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਮਹਿਲ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਲਈ ਸੰਗਤਾਂ 'ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ | ਅਤੇ ਇਨ੍ਹਾਂ ਸਮਾਗਮਾ 'ਚ ਪੁੱਜਣ ਵਾਲੀਆਂ ਲੱਖਾਂ ਦੀ ਤਦਾਦ 'ਚ ਸੰਗਤਾਂ ਲਈ ਗੁਰੂ ਘਰ ਦੇ ਲੰਗਰ ਤੇ ਰਹਿਣ ਲਈ ਰਿਹਾਇਸ਼ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਗਮਗੜ੍ਹ ਵਿਖੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਗੁਰੂ ਘਰ ਦੇ ਸੇਵਾਦਾਰ ਪ੍ਰੇਮੀਆਂ ਦੀਆਂ ਡਿਉੂਟੀਆਂ ਲਗਾ ਦਿੱਤੀਆਂ ਗਈਆਂ ਹਨ | ਬਾਬਾ ਸਰਦਾਰਾ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ਉਹ ਇਨ੍ਹਾਂ ਸ਼ਹੀਦੀ ਸਤਾਬਤੀ ਸਮਾਗਮਾ 'ਚ ਸਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ | ਇਸ ਮੌਕੇ ਬਾਬਾ ਗੁਰਦਿਆਲ ਸਿੰਘ, ਅੰਗਰੇਜ਼ ਸਿੰਘ ਮੱਖਣਵਿੱਡੀ, ਹਰਜਿੰਦਰ ਸਿੰਘ, ਬਾਬਾ ਖਵਾਲੀ, ਚਾਚਾ ਸੁਭਾਸ਼ ਚਵਿੰਡਾ ਦੇਵੀ, ਕੇਵਲ ਸਿੰਘ ਭੋਆ, ਬਾਬਾ ਕਰਨ ਸਿੰਘ, ਬਾਬਾ ਸੀਤਾ ਸਿੰਘ, ਬਾਬਾ ਸੁੱਖਾ ਸਿੰਘ, ਚਰਨਜੀਤ ਸਿੰਘ ਮੱਖਣਵਿੱਡੀ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਗੁ. ਗੁਰੂਸਰ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 24, 25 ਤੇ 26 ਨੂੰ - ਰਣੀਕੇ ਅਗਲੀ ਖ਼ਬਰ 'ਆਪ' ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਲੋਕ 2027 ਦੀ ਇੰਤਜ਼ਾਰ 'ਚ- ਸੰਦੀਪ ਸਿੰਘ ਏ. ਆਰ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।