15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮੱਖਣ ਸਿੰਘ ਘਣਸ਼ਾਮਪੁਰ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਕੁਲਦੀਪ ਸਿੰਘ ਧਾਲੀਵਾਲ ਪੁੱਜੇ <br/>

ਅਜੀਤ ਡੈਸਕ 20-11-2025
ਚੌਂਕ ਮਹਿਤਾ, 19 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਥਾਣਾ ਮਹਿਤਾ ਚੌਕ ਅਧੀਨ ਪੈਂਦੇ ਪਿੰਡ ਘਣਸ਼ਾਮਪੁਰ ਦੇ ਨੌਜਵਾਨ ਮੱਖਣ ਸਿੰਘ ਪੁੱਤਰ ਮਧੋਲੂ ਰਾਮ ਵਾਸੀ ਛੋਟਾ ਘਨਸ਼ਾਮਪੁਰ ਜਿਸ ਨੂੰ ਅੰਮਿ੍ਤਸਰ ਦੇ ਬੱਸ ਸਟੈਂਡ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਚਿੱਟੇ ਦਿਨ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਤਲਬੀਰ ਸਿੰਘ ਗਿੱਲ ਉਨ੍ਹਾਂ ਦੇ ਘਰ ਪੁੱਜੇ | ਉਨ੍ਹਾਂ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਜਲਦ ਹਮਲਾਵਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਅਤੇ ਪਰਿਵਾਰ ਦੀ ਵੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਮਿ੍ਤਕ ਮੱਖਣ ਸਿੰਘ ਆਪਣੇ ਪਿੱਛੇ ਤਿੰਨ ਬੱਚੇ ਸਾਹਿਲ ਸਿੰਘ, ਆਕਾਸ਼ਦੀਪ ਸਿੰਘ ਅਤੇ ਮੁਸਕਾਨ ਕੌਰ ਤੋਂ ਇਲਾਵਾ ਪਤਨੀ ਰਾਜ ਕੌਰ ਅਤੇ ਮਾਤਾ ਭੋਲੀ ਦੇਵੀ ਨੂੰ ਵਿਲਕਦਿਆਂ ਛੱਡ ਗਿਆ ਹੈ | ਮੱਖਣ ਸਿੰਘ ਦੇ ਇੱਕ ਭਰਾ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਪਰਿਵਾਰ ਨੇ ਮਿ੍ਤਕ ਮੱਖਣ ਸਿੰਘ ਦੀ ਪਤਨੀ ਜੋ ਕਿ ਆਂਗਣਵਾੜੀ ਵਿਚ ਕੰਮ ਕਰਦੀ ਹੈ, ਉਸ ਨੂੰ ਪੱਕਿਆਂ ਕਰਨ ਤੇ ਪਰਿਵਾਰ ਦੇ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ | ਇਸ ਮੌਕੇ ਡੀ.ਐਸ.ਪੀ. ਰਵਿੰਦਰ ਸਿੰਘ ਜੰਡਿਆਲਾ, ਥਾਣਾ ਮਹਿਤਾ ਚੌਂਕ ਦੇ ਮੁਖੀ ਹਰਪਾਲ ਸਿੰਘ ਅਤੇ ਸਰਪੰਚ ਬੀਰ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਜੀ. ਕੇ. ਦੀ ਅਗਵਾਈ ਹੇਠ 'ਸਾਈਕਲ ਯਾਤਰਾ ਬਾਬਾ ਬਕਾਲਾ ਸਾਹਿਬ ਪੁੱਜੀ <br/> ਅਗਲੀ ਖ਼ਬਰ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ ਦੇ ਖਿਡਾਰੀਆਂ ਨੇ ਕਬੱਡੀ ਚੈਂਪੀਅਨਸ਼ਿਪ 'ਚ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।