ਬਾਬਾ ਬਕਾਲਾ ਸਾਹਿਬ, 18 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨ ਲੇਖਕ ਅਦਾਕਾਰ ਕਲਾ ਮੰਚ ਅਤੇ ਬਾਬਾ ਜੀਵਨ ਸਿੰਘ ਕਬੱਡੀ ਕਲੱਬ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਉੱਪਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਤਰਸੇਮੀ ਗਿੱਲ ਅਤੇ ਸਮੂਹ ਸਟਾਫ ਨੂੰ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਾਬਕਾ ਸਰਪੰਚ ਮਨਜੀਤ ਸਿੰਘ ਉੱੱਪਲ, ਕੋਚ ਸਤਨਾਮ ਸਿੰਘ, ਸਰਪ੍ਰਸਤ ਕਵੀ ਅਜੈਬ ਸਿੰਘ ਬੋਦੇਵਾਲ, ਅਮਰੀਕ ਸਿੰਘ ਉੱਪਲ, ਬਾਬਾ ਸੁਖਦੇਵ ਸਿੰਘ ਬੋਦੇਵਾਲ, ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ, ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਪ੍ਰਧਾਨ ਡਾ: ਰਮਨ ਕੁਮਾਰ, ਪ੍ਰਚਾਰ ਸਕੱਤਰ ਰਮਨ ਸਿੰਘ ਉੱਪਲ, ਮਹਿਲਾ ਵਿੰਗ ਦੇ ਪ੍ਰਧਾਨ ਸੁਨੀਤਾ ਰਾਣੀ, ਕਲਵਿੰਦਰ ਕੌਰ, ਸਕੂਲ ਸਟਾਫ ਮਾਸਟਰ ਰਣਜੀਤ ਸਿੰਘ, ਗੋਲਡਨਦੀਪ ਕੌਰ, ਬਲਜੀਤ ਕੌਰ, ਲਖਬੀਰ ਕੌਰ, ਪੂਰਨਿਮਾ, ਆਂਗਨਵਾੜੀ ਵਰਕਰ ਪ੍ਰਭਜੋਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ |