29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਦਸਮੇਸ਼ ਨਗਰ ਵਿਖੇ ਸਾਲਾਨਾ ਜੋੜ ਮੇਲਾ ਤੇ ਕਬੱਡੀ ਮੈਚ ਸ਼ਾਨੋ ਸ਼ੌਕਤ ਨਾਲ ਸਮਾਪਤ-ਮੁੱਖ ਮਹਿਮਾਨ ਸੰਤ ਬਾਬਾ ਸੱਜਣ ਸਿੰਘ ਨੇ ਵੰਡੇ ਇਨਾਮ

ਅਜੀਤ ਡੈਸਕ 08-11-2025
ਨਵਾਂ ਪਿੰਡ, 7 ਨਵੰਬਰ (ਜਸਪਾਲ ਸਿੰਘ)-ਬ੍ਰਹਮ ਗਿਆਨੀ ਧੰਨ ਬਾਬਾ ਰਾਮ ਜੋਗੀ ਪੀਰ ਦੀ ਯਾਧ 'ਚ ਨੂੰ ਸਮਰਪਿਤ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼, ਪਿੰਡ ਦਸਮੇਸ਼ ਨਗਰ (ਲੋਲਾ) ਵਿਖੇ 14ਵਾਂ ਸਾਲਾਨਾ ਜੋੜ ਮੇਲਾ ਅਤੇ ਸਵ. ਮੇਜਰ ਸੋਹੀ ਤੇ ਸਵ. ਪ੍ਰਮਿੰਦਰ ਸੋਹੀ ਦੀ ਮਿੱਠੀ ਯਾਦ 'ਚ ਮੁੱਖ ਪ੍ਰਬੰਧਕ ਸੁੱਖਪਾਲ ਸਿੰਘ ਸੋਹੀ ਦੀ ਦੇਖ -ਰੇਖ ਹੇਠ ਹੋਇਆ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ, ਪਾਤਸ਼ਾਹੀ 6ਵੀਂ ਬੋਪਾਰਾਏ ਵਾਲਿਆਂ ਤੇ ਉਨ੍ਹਾਂ ਨਾਲ ਪ੍ਰਬੰਧਕ ਸੁੱਖਪਾਲ ਸਿੰਘ ਸੋਹੀ ਤੇ ਸਮੂਹ ਮੇਲਾ ਪ੍ਰਬੰਧਕਾਂ ਵਲੋਂ ਖਿਡਾਰੀਆਂ ਨਾਲ ਕੀਤੀ ਗਈ ਰਸਮੀ ਜਾਣ-ਪਛਾਣ ਤੇ ਅਸ਼ੀਰਵਾਦ ਦੇਣ ਉਪਰੰਤ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਿਲਾ ਤੇ ਪੁਰਸ਼ਾਂ ਦੀਆਂ ਟੀਮਾਂ ਦੇ ਸਰਕਲ ਤੇ ਢੇਰੀ ਵਾਲੇ ਕਬੱਡੀ ਦੇ ਬੜ੍ਹੇ ਫਸਵੇਂ ਤੇ ਰੋਮਾਂਚਕ ਮੈਚ ਹੋਏ | ਜੇਤੂ ਟੀਮਾਂ ਨੂੰ ਟ੍ਰਾਫੀ ਅਤੇ ਵਧੀਆ ਧਾਵੀਆਂ ਤੇ ਜਾਫੀਆਂ ਨੂੰ ਸੰਤ ਬਾਬਾ ਸੱਜਣ ਸਿੰਘ ਜੀ ਤੇ ਸੋਹੀ ਵਲੋਂ ਸਨਮਾਨ ਚਿੰਨ੍ਹ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਿੰਦਾ ਹੇਰ, ਰਵਿੰਦਰ ਸਿੰਘ ਸੋਹੀ, ਸਾਬਕਾ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰਾਣਾ ਆੜ੍ਹਤੀਆ, ਪੰਚ ਮੰਗਲ ਸਿੰਘ, ਗਾਂਧੀ ਨਿੱਬਰਵਿੰਡ, ਗੁਰਦੇਵ ਸਿੰਘ ਵਿਰਕ ਅਤੇ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲਾ ਪਦਾਰਥ ਸਮੇਤ 4 ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਰਸੂਲਪੁਰ ਕਲਾਂ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।