ਨਵਾਂ ਪਿੰਡ, 7 ਨਵੰਬਰ (ਜਸਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬ. ਸੀਨੀ. ਸੈਕੰ. ਸਕੂਲ ਰਸੂਲਪੁਰ ਕਲਾਂ ਸਮੂਹ 'ਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪਕਾਸ਼ ਪੁਰਬ ਬੜੀ ਸ਼ਰਧਾ ਭਾਵਨ ਨਾਲ ਮਨਾਇਆ ਗਿਆ ਤੇ ਸਾਲਾਨਾ ਇਨਾਮ ਵੰਡ ਸਮਾਗਮ ਹੋਇਆ | ਇਸ ਮੌਕੇ ਸੱਜੇ ਸੁੰਦਰ ਸ਼ਮਿਆਨੇ ਹੇਠ ਬਿਰਾਜਮਾਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਮੂਹ ਸਟਾਫ, ਵਿਦਾਇਰਥੀਆਂ ਤੇ ਵੱਡੀ ਗਿਣਤੀ 'ਚ ਹਾਜ਼ਰ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਜਾਪ ਕੀਤੇ ਗਏ ਤੇ ਵਿਦਿਆਰਥੀਆਂ ਦੁਆਰਾ ਕੀਰਤਨ ਕੀਤਾ ਗਿਆ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸੰਤੋਖ ਸਿੰਘ ਸੇਠੀ ਵਾਈਸ ਪ੍ਰਧਾਨ ਸੀ. ਕੇ. ਡੀ. ਵਲੋਂ ਸਕੂਲ ਸਮੂਹ ਵਿਖੇ 85 ਲੱਖ ਰੁਪਏ ਦੀ ਲਾਗਤ ਨਾਲ ਬਣੇ ਪ੍ਰਾਇਮਰੀ ਬਲਾਕ ਦਾ ਰਸਮੀ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਅਰਪਣ ਕੀਤਾ ਗਿਆ | ਉਪਰੰਤ ਉਨ੍ਹਾਂ, ਸਕੂਲ ਮੈਂਬਰ ਇੰਚਾਰਜ ਸੁੱਖਦੇਵ ਸਿੰਘ ਮੱਤੇਵਾਲ, ਪ੍ਰੋ. ਭੁਪਿੰਦਰ ਸਿੰਘ ਸੇਠੀ ਤੇ ਰੁਪਿੰਦਰ ਸਿੰਘ ਭਾਟੀਆ, ਕੁਲਜੀਤ ਸਿੰਘ ਰੇਜ਼ੀਡੈਂਟ ਪ੍ਰੈਜੀਡੈਂਟ, ਰਮਨੀਕ ਸਿੰਘ ਆਨੇਰੀ ਸੇਕ੍ਰੇਟਰੀ, ਸਰਜੋਤ ਸਿੰਘ ਸਾਹਨੀ ਮੈਂਬਰ ਸੀ. ਕੇ. ਡੀ., ਜਤਿੰਦਰ ਸਿੰਘ ਬਹਿਲ ਮੈਂਬਰ ਸੀ. ਕੇ. ਡੀ., ਰੁਬਿੰਦਰਬੀਰ ਸਿੰਘ ਭੱਲਾ ਮੈਂਬਰ ਸੀ. ਕੇ. ਡੀ., ਤਰਲੋਚਨ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਹਰਵਿੰਦਰ ਸਿੰਘ ਚੁੱਗ ਮੈਂਬਰ ਸੀ. ਕੇ. ਡੀ., ਆਤਮਜੀਤ ਸਿੰਘ ਬਸਰਾ ਮੈਂਬਰ ਸੀ. ਕੇ. ਡੀ., ਡਾ. ਅੰਮਿ੍ਤਪਾਲ ਸਿੰਘ ਚਾਵਲਾ ਡਾਇਰੈਕਟਰ ਆਫ਼ ਏਜੂਕੇਸ਼ਨ ਚੀਫ਼ ਖ਼ਾਲਸਾ ਦੀਵਾਨ, ਮੈਡਮ ਉਰਮਿੰਦਰ ਕੌਰ ਡਿਪਟੀ ਡਾਇਰੈਕਟਰ ਏਜੂਕੇਸ਼ਨ ਤੇ ਪਿ੍ੰ. ਮਨਿੰਦਰ ਕੌਰ ਵਲੋਂ ਸਾਲ ਦੇ ਅੱਵਲ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਤੇ ਸਰਪੰਚਾਂ, ਪੰਚਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਅਖੀਰ ਪਿ੍ੰ. ਮਨਿੰਦਰ ਕੌਰ ਵਲੋਂ ਮੁੱਖ ਮਹਿਮਾਨ, ਸਕੂਲ ਮੈਂਬਰਾਨ, ਸਮੁੱਚੀ ਟੀਮ ਸੀ. ਕੇ. ਡੀ. ਤੇ ਬਾਹਰੋਂ ਆਈਆਂ ਸ਼ਖ਼ਸੀਅਤਾਂ ਦਾ ਏਥੇ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰ. ਮਨਪ੍ਰੀਤ ਕੌਰ, ਦੁਪਿੰਦਰ ਕੌਰ ਪਿ੍ੰ. ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ, ਪਰਮਜੀਤ ਕੌਰ ਪਿ੍ੰ. ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮੰਝਵਿੰਡ ਗੁਪਾਲਪੁਰ, ਸਮੂਹ ਸਕੂਲ ਸਟਾਫ, ਵਿਦਿਆਰਥੀ, ਉਨ੍ਹਾਂ ਦੇ ਮਾਪੇ, ਸਰਪੰਚ ਗੁਰਸ਼ਿੰਦਰ ਸਿੰਘ, ਸਰਪੰਚ ਪ੍ਰਮਿੰਦਰ ਸਿੰਘ, ਬਲਜੀਤ ਸਿੰਘ ਬਿੱਲਾ, ਪੰਚ ਸਰਦਾਰਾ ਸਿੰਘ, ਪੰਚ ਦਲਜੀਤ ਸਿੰਘ ਤੇ ਮੇਜਰ ਸਿੰਘ ਆਦਿ ਹਾਜ਼ਰ ਸਨ |