ਬਾਬਾ ਬਕਾਲਾ ਸਾਹਿਬ, 7 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਰਮਰਾਜ ਸਿੰਘ ਉਮਰਾ ਨੰਗਲ ਆਈ. ਜੀ. ਪੰਜਾਬ ਪੁਲਿਸ ਨੇ, ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਸ: ਨਵਦੀਪ ਸਿੰਘ ਬੱਲ ਭੋਰਛੀ ਦੇ ਸਤਿਕਾਰਤ ਪਿਤਾ ਗੁਰਦਿਆਲ ਸਿੰਘ ਬੱਲ ਦੀ ਸਿਹਤ ਦਾ ਹਾਲ ਚਾਲ ਜਾਣਿਆ, ਉਹ ਪਿਛਲੇ ਕੁਝ ਸਮੇਂ ਤੋਂ ਨਾ-ਸਿਹਤਯਾਬ ਚਲੇ ਆ ਰਹੇ ਹਨ | ਇਸ ਮੌਕੇ ਪਰਮਰਾਜ ਸਿੰਘ ਉਮਰਾ ਨੰਗਲ ਨੇ ਸ: ਬੱਲ ਨਾਲ ਹਲਕੇ ਦੇ ਅਹਿਮ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਸ: ਬੱਲ ਦੇ ਪਰਿਵਾਰ ਨਾਲ ਉਨ੍ਹਾਂ ਦਾ ਇਕ ਨਜ਼ਦੀਕੀ ਪਰਿਵਾਰਕ ਰਿਸ਼ਤਾ ਹੈ | ਇਸ ਮੌਕੇ ਨਵਦੀਪ ਸਿੰਘ ਬੱਲ ਨੇ ਉਨ੍ਹਾਂ ਨੂੂੰ ਜੀ ਆਇਆਂ ਕਿਹਾ | ਇਸ ਮੌਕੇ ਉਨ੍ਹਾਂ ਨਾਲ ਇੰਜ. ਤੇਜਿੰਦਰ ਸਿੰਘ ਵਰਿਆਮ ਨੰਗਲ, ਰਣਬੀਰ ਕੌਰ ਰਾਣਾ ਵਰਿਆਮ ਨੰਗਲ, ਜਗਤਾਰ ਸਿੰਘ ਅਤੇ ਹੋਰ ਹਾਜ਼ਰ ਸਨ |