ਚੌਂਕ ਮਹਿਤਾ, 6 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੱਦੋਵਾਲ ਦੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੋਂ ਸਜਾਏ ਗਏ ਅਲੌਕਿਕ ਨਗਰ ਕੀਰਤਨ ਦਾ ਪਿੰਡ ਸਦਾਰੰਗ ਪੁੱਜਣ 'ਤੇ ਸੰਗਤਾਂ ਵਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦਾ ਰਸਤੇ ਵਿਚ ਵੱਖ-ਵੱਖ ਪੜਾਵਾਂ 'ਤੇ ਰੋਕ ਕੇ ਸ਼ਰਧਾਵਾਨ ਸੰਗਤਾਂ ਵਲੋਂ ਰੁਮਾਲਾ ਸਾਹਿਬ ਅਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ | ਪਿੰਡ ਸਦਾਰੰਗ ਤੋਂ ਇਹ ਨਗਰ ਕੀਰਤਨ ਪਿੰਡ ਚੋਣੇ ਵਿਖੇ ਬਣੇ ਗੁਰਦੁਆਰਾ ਕਲਿਆਣ ਸਰ ਪੁੱਜਿਆ ਤਾਂ ਉਥੇ ਦੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਜਗੀਰ ਸਿੰਘ ਬੱਦੋਵਾਲ, ਗ੍ਰੰਥੀ ਭਾਈ ਇੰਦਰਜੀਤ ਸਿੰਘ, ਸਰਪੰਚ ਗੁਰਮੀਤ ਸਿੰਘ ਲੱਕੀ, ਸੁਖਵਿੰਦਰ ਸਿੰਘ ਸੁੱਖਾ, ਹਰਪ੍ਰੀਤ ਸਿੰਘ, ਝਿਰਮਲ ਸਿੰਘ, ਨਿਰਵੈਰ ਸਿੰਘ,ਪ੍ਰਧਾਨ ਸਾਹਿਬ ਸਿੰਘ, ਗੁਰਦੀਪ ਸਿੰਘ ਕੈਸ਼ੀਅਰ, ਗ੍ਰੰਥੀ ਭਾਈ ਰਣਜੋਧ ਸਿੰਘ, ਨਿਹੰਗ ਭਾਈ ਸੁਖਪ੍ਰੀਤ ਸਿੰਘ, ਭਾਈ ਜਗਤਾਰ ਸਿੰਘ ਕਾਰ ਸੇਵਾ ਵਾਲੇ, ਐੱਸਐੱਚਓ ਦਵਿੰਦਰ ਸਿੰਘ, ਭਾਈ ਦਿਆਲ ਸਿੰਘ ਸਠਿਆਲੇ ਵਾਲੇ, ਹਰਜਿੰਦਰ ਸਿੰਘ ਬਮਰਾਹ, ਹਰਭਜਨ ਸਿੰਘ ਬੰਬੇ, ਸਰਪੰਚ ਗੁਰਮੀਤ ਸਿੰਘ ਜਗਤਾਰ ਸਿੰਘ ਵਰਿੰਦਰ ਸਿੰਘ ਗੁਗ, ਤਰਸੇਮ ਸਿੰਘ ਬਿਜਲੀ ਵਾਲੇ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਬੱਬੀ ਆਦਿ ਹੋਰ ਮੌਜੂਦ ਸਨ |