19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜਤਿੰਦਰਪਾਲ ਸਿੰਘ, ਭੁਪਿੰਦਰ ਸਿੰਘ ਅਤੇ ਸਵਿੰਦਰ ਸਿੰਘ ਨੇ ਮੁੱਖ ਅਧਿਆਪਕ ਵਜੋਂ ਸੰਭਾਲੇ ਅਹੁਦੇ

ਅਜੀਤ ਡੈਸਕ 07-11-2025
ਜੰਡਿਆਲਾ ਗੁਰੂ, 6 ਨਵੰਬਰ (ਹਰਜਿੰਦਰ ਸਿੰਘ ਕਲੇਰ)-ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਤਰੱਕੀਆਂ ਕਰਨ 'ਤੇ ਬਲਾਕ ਜੰਡਿਆਲਾ ਗੁਰੂ 'ਤੇ ਤਿੰਨ ਪਦ ਉਨਤ ਹੋਏ ਤਿੰਨ ਮੁੱਖ ਅਧਿਆਪਕਾਂ ਵਲੋਂ ਆਪਣੇ ਸਕੂਲਾਂ ਵਿਚ ਬਤੌਰ ਮੁੱਖ ਅਧਿਆਪਕ ਵਜੋਂ ਜਤਿੰਦਰਪਾਲ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਰਾਣਾ ਕਾਲਾ, ਭੁਪਿੰਦਰ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਝੰਗੀ ਸਾਹਿਬ, ਸਵਿੰਦਰ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਤਿੰਮੋਵਾਲ ਵਿਖੇ ਮੁੱਖ ਅਧਿਆਪਕ ਦੀ ਜਿੰਮੇਵਾਰੀ ਸੰਭਾਲੀ | ਇਸ ਮੌਕੇ ਗੁਰਦੁਆਰਾ ਬਾਬਾ ਹੁੰਦਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਵਲੋਂ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਿੱਖਿਆ ਅਫ਼ਸਰ ਰਣਜੀਤਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਜੰਡਿਆਲਾ ਗੁਰੂ, ਸਰਬਜੀਤ ਸਿੰਘ ਤਾਰਾਗੜ੍ਹ, ਸੁਰਜੀਤ ਸਿੰਘ ਗਹਿਰੀ ਮੰਡੀ, ਜਗਦੀਪ ਸਿੰਘ ਬੰਡਾਲਾ, ਜਸਕਰਨ ਸਿੰਘ, ਸਿਮਰਜੀਤ ਕੌਰ, ਨਵਜਿੰਦਰ ਸਿੰਘ, ਕੰਵਰਜੀਤ ਸਿੰਘ ਪ੍ਰਧਾਨ, ਕਵਲਜੀਤ ਸਿੰਘ, ਸੰਦੀਪ ਸਿੰਘ ਚੰਦੀ ਸਟੇਟ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਗਿੱਲ, ਜਗਦੇਵ ਸਿੰਘ ਮੱਲੀ, ਗੁਰਤੇਜ ਸਿੰਘ ਛਾਪਾ, ਜਗਦੇਵ ਸਿੰਘ, ਸਤਬੀਰ ਸਿੰਘ, ਸਹਿਲਪ੍ਰੀਤ ਸਿੰਘ, ਜਗਦੀਪ ਸਿੰਘ, ਕੰਵਲਜੀਤ ਕੌਰ, ਜਗਰੂਪ ਕੌਰ, ਪ੍ਰਦੀਪ ਕੌਰ, ਲਖਬੀਰ ਕੌਰ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਰਾਜਬੀਰ ਕੌਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਬਦੋਵਾਲ ਤੋਂ ਸਜਾਏ ਗਏ ਨਗਰ ਕੀਰਤਨ ਦਾ ਪਿੰਡ ਸਦਾ ਰੰਗ ਵਿਖੇ ਸਵਾਗਤ ਅਗਲੀ ਖ਼ਬਰ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।