19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਾਲਮੀਕਿ ਤੀਰਥ ਵਿਖੇ ਆਏ ਸਾਬਕਾ ਵਿਧਾਇਕ ਡੈਨੀ ਮੀਡੀਆ ਵੇਖ ਕੇ ਚੁੱਪ ਚਾਪ ਖਿਸਕੇ

ਅਜੀਤ ਡੈਸਕ 07-11-2025
ਰਾਮ ਤੀਰਥ, 6 ਨਵੰਬਰ (ਧਰਵਿੰਦਰ ਸਿੰਘ ਔਲਖ)-ਉੱਘੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅੱਜ ਅਚਾਨਕ ਭਗਵਾਨ ਵਾਲਮੀਕਿ ਤੀਰਥ ਵਿਖੇ ਆਏ ਅਤੇ ਸਤਿਗੁਰੂ ਗਿਆਨ ਨਾਥ ਆਸ਼ਰਮ ਵਿਖੇ ਨਤਮਸਤਕ ਹੋਏ | ਜਿੱਥੇ ਪਹਿਲਾਂ ਤੋਂ ਹੀ ਮੌਜੂਦ ਕੁਝ ਕਾਂਗਰਸੀ ਵਰਕਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਉੱਥੇ ਉਨ੍ਹਾਂ ਨੂੰ ਆਸ਼ਰਮ ਦੇ ਮੁਖੀ ਮਹੰਤ ਗਿਰਧਾਰੀ ਨਾਥ ਦੇ ਦਫ਼ਤਰ ਵਿਚ ਬਿਠਾ ਦਿੱਤਾ ਗਿਆ | ਮਹੰਤ ਜੀ ਵਲੋਂ ਚਾਹ ਬਣਾਈ ਜਾ ਰਹੀ ਸੀ | ਵੇਖਦਿਆਂ ਹੀ ਵੇਖਦਿਆਂ ਉਥੇ ਬਹੁਤ ਸਾਰੇ ਮੀਡੀਆ ਕਰਮੀ ਪਹੁੰਚ ਗਏ, ਜਿਨ੍ਹਾਂ ਨੂੰ ਵੇਖਦਿਆਂ ਹੀ ਸੁਖਵਿੰਦਰ ਸਿੰਘ ਡੈਨੀ ਬਿਨਾਂ ਚਾਹ ਪੀਤਿਆਂ ਹੀ ਚੁੱਪ ਚਾਪ ਖਿਸਕ ਗਏ ਤੇ ਮੀਡੀਆ ਕਰਮੀ ਵੇਖਦੇ ਹੀ ਰਹਿ ਗਏ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਾਇਮਰੀ ਖੇਡਾਂ 'ਚ ਅਟਾਰੀ ਸਕੂਲ ਦੇ ਹਾਕੀ ਖਿਡਾਰੀ ਛਾਏ * ਪੰਜਾਬ ਪੱਧਰ 'ਤੇ ਖੇਡਣ ਲਈ ਅਟਾਰੀ ਸਕੂਲ ਦੇ ਹਾਕ... ਅਗਲੀ ਖ਼ਬਰ ਟਾਵਰ ਦੀਆਂ ਤਾਰਾਂ ਚੋਰੀ ਕਰਨ ਵਾਲੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।