ਕੱਥੂਨੰਗਲ, 6 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਅੱਜ ਪਿੰਡ ਕੱਥੂਨੰਗਲ, ਮਾਨ, ਭੋਆ ਫਤਿਹਗੜ, ਵਰਿਆਮ ਨੰਗਲ, ਸਹਿਜਾਦਾ ਆਦਿ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ, ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਪਹੁੰਚਿਆ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਸਿਰਪਾਉ ਭੇਟ ਕਰਕੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਮੈਨੇਜਰ ਜਗਰੂਪ ਸਿੰਘ, ਗ੍ਰੰਥੀ ਜਗਬੀਰ ਸਿੰਘ ਨੰਗਲ ਪੰਨੂੰਆ, ਗੁਰਕੀਰਤ ਸਿੰਘ ਬੱਲ, ਸਮਸ਼ੇਰ ਸਿੰਘ, ਸੰਤੋਖ ਸਿੰਘ ਢੱਡੇ, ਹਰਪ੍ਰੀਤ ਸਿੰਘ, ਕੇਵਲ ਸਿੰਘ, ਲਵਪ੍ਰੀਤ ਸਿੰਘ ਢੱਡੇ , ਜੋਗਿੰਦਰ ਸਿੰਘ ਸਾਬਕਾ ਪੰਚ, ਡਾ. ਸੁਖਵਿੰਦਰ ਸਿੰਘ ਰੰਧਾਵਾ, ਇੰਸਪੈਕਟਰ ਡਾ. ਮੋਹਨ ਸਿੰਘ, ਬਾਬਾ ਬਲਜੀਤ ਸਿੰਘ, ਤਰਲੋਚਨ ਸਿੰਘ ਫੌਜੀ ਆਦਿ ਸੇਵਾਦਾਰ ਸ਼ਾਮਲ ਸਨ |
ਕੱਥੂਨੰਗਲ ਵਿਖੇ ਪਹੁੰਚੇ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ
ਅਜੀਤ ਡੈਸਕ
07-11-2025