04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

5 ਸਾਲ ਬਾਅਦ ਸਿਵਲ ਕੋਰਟ ਨੇ ਮਾਲਕ ਨੂੰ ਦਿਵਾਇਆ ਦੁਕਾਨ ਦਾ ਕਬਜ਼ਾ <br/>

ਅਜੀਤ ਡੈਸਕ 06-11-2025

ਅਟਾਰੀ, 5 ਨਵੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਖਾਸਾ ਅੱਡਾ ਦੀ ਰਹਿਣ ਵਾਲੀ ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ ਨੇ ਥਾਣਾ ਘਰਿੰਡਾ ਅਧੀਨ ਆਉਂਦੀ ਪੁਲਿਸ ਚੌਂਕੀ ਖਾਸਾ ਵਿਖੇ ਬਿਆਨ ਦਰਜ ਕਰਵਾਏ ਸਨ ਕਿ ਉਸਦੀ ਖਾਸਾ ਤੋਂ ਭਕਨਾ ਰੋਡ ਨੂੰ ਜਾਂਦੀ ਸੜਕ ਉੱਤੇ ਦੁਕਾਨ ਹੈ | ਉਸ ਦੁਕਾਨ 'ਚ ਕਿਰਾਏਦਾਰ ਬਲਜੀਤ ਸਿੰਘ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ | ਨਿਊ ਸੰਧੂ ਡਿਜੀਟਲ ਫੋਟੋ ਸਟੂਡੀਓ ਦੁਕਾਨ ਖਾਲੀ ਨਹੀਂ ਕਰ ਰਿਹਾ | ਇਸ ਤੋਂ ਬਾਅਦ ਅਦਾਲਤ ਵਿਚ ਪੰਜ ਸਾਲ ਕੇਸ ਚਲਦਾ ਰਿਹਾ | ਸਿਵਲ ਕੋਰਟ ਅੰਮਿ੍ਤਸਰ ਵਲੋਂ ਸਬੂਤਾਂ ਦੇ ਆਧਾਰ 'ਤੇ ਦੁਕਾਨ ਮਾਲਕ ਮਨਜੀਤ ਕੌਰ ਦੇ ਹੱਕ ਵਿਚ ਕੇਸ ਕਰ ਦਿੱਤਾ ਗਿਆ | ਕੋਰਟ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਖਾਸਾ ਜੋ ਦੁਕਾਨ ਮਾਲਕ ਸਨ ਨੂੰ ਦੁਕਾਨ ਦਾ ਕਬਜ਼ਾ ਦਿਵਾਇਆ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ, ਹਰਜੀਤ ਸਿੰਘ ਅਤੇ ਗੁਰਪ੍ਰੀਤ ਗੋਪੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਵਿਅਕਤੀ ਦੀ ਕੁੱਟਮਾਰ ਕਰਨ ਤੇ ਗਾਲੀ ਗਲੋਚ ਕਰਨ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਹੈਬਰਨ ਵਰਲਡ ਸਕੂਲ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।