03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਡਾ. ਜਗਰਾਜ ਸਿੰਘ ਜੋਸਨ ਨਮਿਤ ਅੰਤਿਮ ਅਰਦਾਸ ਹੋਈ

ਸਵ. ਜਗਰਾਜ ਸਿੰਘ ਜੋਸਨ ਦੀ ਅੰਤਿਮ ਅਰਦਾਸ ਮੌਕੇ ਕੀਰਤਨ ਕਰਦਾ ਹੋਇਆ ਰਾਗੀ ਜਥਾ ਅਤੇ ਅੰਤਿਮ ਅਰਦਾਸ ਤੇ ਹਾਜ਼ਰ ਸੰਗਤਾਂ | (ਹਾਸ਼ੀਏ 'ਚ) ਡਾ. ਜਗਰਾਜ ਸਿੰਘ ਜੋਸਨ ਦੀ ਪੁਰਾਣੀ ਤਸਵੀਰ | ਤਸਵੀਰਾਂ : ਪ੍ਰਮਿੰਦਰ ਸਿੰਘ ਜੋਸਨ <br/> 06-11-2025
ਜੰਡਿਆਲਾ ਗੁਰੂ, 5 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਆਜ਼ਾਦੀ ਘੁਲਾਟੀ ਕਾਮਰੇਡ ਸੋਹਣ ਸਿੰਘ ਜੱਜ ਦੇ ਪੋਤਰੇ ਅਤੇ ਡਾ. ਅਵਤਾਰ ਸਿੰਘ ਜੋਸਨ ਦੇ ਪੁੱਤਰ ਡਾ. ਜਗਰਾਜ ਸਿੰਘ ਜੋਸਨ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਜੋਤੀਸਰ ਕਾਲੋਨੀ ਜੰਡਿਆਲਾ ਗੁਰੂ ਵਿਖੇ ਪਾਏ ਗਏ | ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਹੋਈ, ਜਿਸ ਮੌਕੇ ਰਾਗੀ ਜਥੇ ਨੇ ਕੀਰਤਨ ਕੀਤਾ | ਮਿਲਾਪੜੇ ਸੁਭਾਅ ਦੇ ਮਾਲਕ ਸਵ. ਡਾ. ਜਗਰਾਜ ਸਿੰਘ ਜੋਸਨ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਪੁੱਤਰ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਦਲਜਿੰਦਰ ਬੀਰ ਸਿੰਘ ਵਿਰਕ ਡਾਇਰੈਕਟਰ ਮਾਰਕਫੈਡ ਪੰਜਾਬ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ, ਹਰਦੀਪ ਸਿੰਘ ਗਿੱਲ ਪ੍ਰਧਾਨ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਤੇ ਇੰਚਾਰਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ, ਗੁਲਜਾਰ ਸਿੰਘ ਧੀਰੇ ਕੋਟ, ਡਾ. ਹਰਦੀਪ ਸਿੰਘ ਗਦਲੀ, ਅਵਤਾਰ ਸਿੰਘ ਟੱਕਰ ਬੁਲਾਰਾ ਕਾਂਗਰਸ, ਐਡਵੋਕੇਟ ਲਖਵਿੰਦਰ ਸਿੰਘ ਸਾਬਕਾ ਸਰਪੰਚ ਤਾਰਾਗੜ, ਭੁਪਿੰਦਰ ਸਿੰਘ ਤਾਰਾਗੜ੍ਹ, ਬਲਦੇਵ ਸਿੰਘ ਸਾਬਕਾ ਸਰਪੰਚ ਤਲਵੰਡੀ ਡੋਗਰਾਂ, ਰਜਿੰਦਰ ਕੌਰ ਛੱਜਲਵੱਡੀ, ਲਵਦੀਪ ਸਿੰਘ ਫਤਿਹਪੁਰ ਰਾਜਪੂਤਾਂ, ਰਾਜ ਬਿੰਦਰ ਸਿੰਘ, ਗੁਰਿੰਦਰ ਬੀਰ ਸਿੰਘ ਧਾਰੜ, ਬਲਵਿੰਦਰ ਸਿੰਘ ਸੈਕਟਰੀ, ਹੈਪੀ ਜੋਤੀਸਰ, ਰਣਜੀਤ ਕੌਰ ਮੀਰਾਂਕੋਟ, ਹੈਡ ਮਾਸਟਰ ਮਨਜਿੰਦਰ ਸਿੰਘ ਅਤੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਹੋਏ | ਸਵਰਗਵਾਸੀ ਡਾ. ਜਗਰਾਜ ਸਿੰਘ ਜੋਸਨ ਦੇ ਵੱਡੇ ਭਰਾਤਾ ਬਰਜਿੰਦਰ ਸਿੰਘ ਜੋਸਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਰਮਦਾਸ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ <br/> ਅਗਲੀ ਖ਼ਬਰ ਝੰਡੇਰ ਪੁਲਿਸ ਵਲੋਂ ਚਾਲੂ ਭੱਠੀ ਅਤੇ ਲਾਹਣ ਸਮੇਤ ਇਕ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।